ਡਿਵਿਲੀਅਰਸ ਦੀ ਗੱਲ ਕਰਦੇ ਹੋਏ ਭਾਵੁਕ ਹੋਏ ਵਿਰਾਟ ਕੋਹਲੀ, ਕਿਹਾ- ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ

05/11/2022 3:44:51 PM

ਨਵੀਂ ਦਿੱਲੀ- ਵਿਰਾਟ ਕੋਹਲੀ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਦੋਸਤ ਤੇ ਦੱਖਣੀ ਅਫ਼ਰੀਕਾ ਦੇ ਸਟਾਰ ਬੱਲੇਬਾਜ਼ ਏਬੀ ਡਿਵਿਲੀਅਰਸ ਅਗਲੇ ਸਾਲ ਕਿਸੇ ਭੂਮਿਕਾ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਟੀਮ 'ਚ ਪਰਤਨਗੇ। ਡਿਵਿਲੀਅਰਸ ਆਰ. ਸੀ. ਬੀ. ਦਾ ਇਕ ਅਨਿੱਖੜਵਾਂ ਅੰਗ ਸਨ ਪਰ ਉਨ੍ਹਾਂ ਨੇ ਪਿਛਲੇ ਸਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ। 

ਇਹ ਵੀ ਪੜ੍ਹੋ : ਸ਼ਾਕਿਬ ਕੋਵਿਡ-19 ਪਾਜ਼ੇਟਿਵ, ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਹਰ

ਕੋਹਲੀ ਨੇ ਬਿਆਨ 'ਚ ਕਿਹਾ, ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ। ਮੈਂ ਉਸ ਨਾਲ ਨਿਯਮਿਤ ਤੌਰ 'ਤੇ ਗੱਲ ਕਰਦਾ ਸੀ। ਉਹ ਹਾਲ ਹੀ 'ਚ ਆਪਣੇ ਪਰਿਵਾਰ ਦੇ ਨਾਲ ਗੋਲਫ਼ ਦੇਖਣ ਅਮਰੀਕਾ ਗਿਆ ਸੀ। ਉਹ ਆਰ. ਸੀ. ਬੀ. ਦੇ ਪ੍ਰਦਰਸ਼ਨ 'ਤੇ ਨਜ਼ਰ ਰਖਦਾ ਹੈ ਤੇ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਉਹ ਕਿਸੇ ਭੂਮਿਕਾ 'ਚ ਟੀਮ ਦੇ ਨਾਲ ਹੋਵੇਗਾ।'

ਵਿਰਾਟ ਕੋਹਲੀ ਤੇ ਏਬੀ ਡਿਵਿਲੀਅਰਸ ਦੀ ਤਸਵੀਰ (ਉੱਪਰ ਵੱਲ)

ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਸਭ ਤੋਂ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਹਨ ਤੇ 12 ਮੈਚਾਂ 'ਚ 216 ਦੌੜਾਂ ਹੀ ਬਣਾ ਸਕੇ ਹਨ। ਉਹ ਤਿੰਨ ਵਾਰ ਸਿਫ਼ਰ 'ਤੇ ਆਊਟ ਹੋਏ। ਕੋਹਲੀ ਨੇ ਕਿਹਾ, 'ਮੇਰੇ ਕਰੀਅਰ 'ਚ ਅਜਿਹਾ ਕਦੀ ਨਹੀਂ  ਹੋਇਆ। ਮੈਂ ਬਸ ਮੁਸਕੁਰਾ ਦਿੰਦਾ ਹਾਂ। ਮੈਨੂੰ ਲਗਦਾ ਹੈ ਕਿ ਖੇਡ ਨੂੰ ਜੋ ਮੈਨੂੰ ਦਿਖਾਉਣਾ ਹੈ, ਉਹ ਮੈਨੂੰ ਦਿਖਾ ਚੁੱਕਾ ਹੈ।' ਕੋਹਲੀ ਨੇ ਕਿਹਾ ਕਿ ਉਹ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਤੇ ਆਲੋਚਕਾਂ ਨੂੰ ਹਾਸ਼ੀਏ 'ਤੇ ਰਖਦੇ ਹਨ।

ਇਹ ਵੀ ਪੜ੍ਹੋ : UP ਸਰਕਾਰ ਦਾ ਖਿਡਾਰੀਆਂ ਲਈ ਵੱਡਾ ਐਲਾਨ, ਅੰਤਰਰਾਸ਼ਟਰੀ ਖੇਡਾਂ 'ਚ ਤਮਗ਼ੇ ਜਿੱਤਣ 'ਤੇ ਬਣਨਗੇ ਸਰਕਾਰੀ ਅਫ਼ਸਰ

ਉਨ੍ਹਾਂ ਕਿਹਾ, 'ਉਹ ਮੇਰੀ ਜਗ੍ਹਾ ਨਹੀਂ ਲੈ ਸਕਦੇ ਤੇ ਜੋ ਮੈਂ ਸੋਚਦਾ ਹਾਂ, ਉਸ ਤਰ੍ਹਾਂ ਨਹੀਂ ਸੋਚ ਸਕਦੇ। ਉਨ੍ਹਾਂ ਪਲਾਂ ਨੂੰ ਜੀ ਨਹੀਂ ਸਕਦੀ। ਮੈਂ ਜਾਂ ਤਾਂ ਟੀਵੀ ਦੀ ਆਵਾਜ਼ ਬੰਦ ਕਰ ਦਿੰਦਾ ਹਾਂ ਜਾਂ ਉਨ੍ਹਾਂ ਦੀ ਗੱਲ 'ਤੇ ਧਿਆਨ ਨਹੀਂ ਦਿੰਦਾ ਹਾਂ।' ਕੋਹਲੀ ਦੇ ਆਰ. ਸੀ. ਬੀ. ਦੀ ਕਪਤਾਨੀ ਛੱਡਣ ਦੇ ਬਾਅਦ ਫਾਫ ਡੁ ਪਲੇਸਿਸ ਨੇ ਕਮਾਨ ਸੰਭਾਲੀ। ਕੋਹਲੀ ਨੇ ਕਿਹਾ, 'ਫਾਫ ਤੇ ਮੈਂ ਇਕ ਦੂਜੇ ਦਾ ਕਾਫ਼ੀ ਸਨਮਾਨ ਕਰਦੇ ਹਾਂ। ਸਾਡਾ ਆਪਸੀ ਤਾਲਮੇਲ ਬਹੁਤ ਚੰਗਾ ਹੈ।'  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh