ਤਾਹਿਰ ਦੇ ਵਿਕਟ ਸੈਲੀਬ੍ਰੇਸ਼ਨ ਦਾ ਧੋਨੀ ਨੇ ਇੰਝ ਉਡਾਇਆ ''ਮਜ਼ਾਕ'' (ਵੀਡੀਓ)

05/02/2019 1:57:11 AM

ਚੇਨਈ — ਦਿੱਲੀ ਕੈਪਟੀਲਸ ਨੂੰ 80 ਦੌੜਾਂ ਨਾਲ ਹਰਾ ਕੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖੁਸ਼ ਦਿਖਾਈ ਦਿੱਤੇ। ਉਨ੍ਹਾ ਨੇ ਮੈਚ ਤੋਂ ਬਾਅਦ ਇਮਰਾਨ ਤਾਹਿਰ ਦੇ ਵਿਕਟ ਸੈਲੀਬ੍ਰੇਸ਼ਨ ਦਾ ਮਜ਼ਾਕ ਉਡਾਇਆ। ਇਮਰਾਨ ਤਾਹਿਰ ਦੇ ਵਿਕਟ ਸੈਲੀਬ੍ਰੇਸ਼ਨ 'ਤੇ ਗੱਲ ਕਰਦੇ ਹੋਏ ਧੋਨੀ ਨੇ ਕਿਹਾ ਕਿ ਉਹ ਹੋਰ ਸ਼ੇਨ ਵਾਟਸਨ ਇੰਤਜ਼ਾਰ ਕਰ ਰਿਹਾ ਸੀ ਕਿ ਤਾਹਿਰ ਆਪਣਾ ਸੈਲੀਬ੍ਰੇਸ਼ਨ ਮਨਾ ਕੇ ਆਪਣੀ ਜਗ੍ਹਾ 'ਤੇ ਆਵੇ ਤੇ ਫਿਰ ਅਸੀਂ ਉਸ ਨੂੰ ਵਧਾਈ ਦੇ ਸਕੀਏ। 


ਦਰਅਸਲ ਵਿਕਟ ਹਾਸਲ ਕਰਨ ਤੋਂ ਬਾਅਦ ਤਾਹਿਰ ਦਾ ਜਸ਼ਨ ਬਹੁਤ ਜੋਸ਼ੀਲਾ ਹੁੰਦਾ ਹੈ। ਉਹ ਮੈਦਾਨ 'ਚ ਬਹੁਤ ਦੂਰ ਤਕ ਦੌੜ ਕੇ ਵਿਕਟ ਹਾਸਲ ਕਰਨ ਦਾ ਸੈਲੀਬ੍ਰੇਸ਼ਨ ਕਰਦੇ ਹਨ। ਚੇਨਈ ਸੁਪਰਕਿੰਗਜ਼ 'ਚ ਇਮਰਾਨ ਤਾਹਿਰ ਪ੍ਰਸ਼ਕਤੀ ਐਕਸਪ੍ਰੈੱਸ ਦੇ ਨਾਂ ਨਾਲ ਜਾਣੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਜੇਤੂ 44 ਦੌੜਾਂ ਦੀ ਤੂਫਾਨੀ ਪਾਰੀ ਤੇ ਕਮਾਲ ਦੀਆਂ 2 ਸਟੰਪਿੰਗ ਅਤੇ ਲੈੱਗ ਸਪਿਨਰ ਇਮਰਾਨ ਤਾਹਿਰ ਦੀਆਂ 4 ਅਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਦੀਆਂ 3 ਵਿਕਟਾਂ ਦੀ ਬਦੌਲਤ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਆਸਾਨੀ ਨਾਲ 80 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੀ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਮੁੜ ਹਾਸਲ ਕਰ ਲਿਆ। ਚੇਨਈ ਨੇ ਸੁਰੇਸ਼ ਰੈਨਾ (59) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਓਪਨਰ ਫਾਫ ਡੂ ਪਲੇਸਿਸ (39) ਦੀ ਸ਼ਾਨਦਾਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 44) ਦੀ ਹਮਲਾਵਰ ਪਾਰੀ ਨਾਲ ਬੇਹੱਦ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ 'ਤੇ 179 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਟੀਚੇ ਦਾ ਪਿੱਛਾ ਕਰਨ Àੁੱਤਰੀ ਦਿੱਲੀ ਨੂੰ ਮੁਕਾਬਲੇ ਵਿਚ ਕਿਤੇ ਵੀ ਖੜ੍ਹੇ ਨਹੀਂ ਹੋਣ ਦਿੱਤਾ।  ਦਿੱਲੀ ਕੋਲ ਧੋਨੀ ਦੀ ਕਪਤਾਨੀ ਅਤੇ ਸਪਿਨਰਾਂ ਦਾ ਕੋਈ ਜਵਾਬ ਨਹੀਂ ਸੀ। ਦਿੱਲੀ 16.2 ਓਵਰ ਵਿਚ 99 ਦੌੜਾਂ ਹੀ ਬਣਾ ਸਕੀ। ਚੈਂਪੀਅਨ ਚੇਨਈ ਦੀ 13 ਮੈਚਾਂ ਵਿਚ ਇਹ 9ਵੀਂ ਜਿੱਤ ਹੈ। ਉਸ ਨੇ 18 ਅੰਕਾਂ ਨਾਲ ਸੂਚੀ ਵਿਚ ਮੁੜ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਦੀ 13 ਮੈਚਾਂ ਵਿਚ ਇਹ 5ਵੀਂ ਹਾਰ ਹੈ। ਉਹ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਈ ਹੈ। ਦਿੱਲੀ ਦੇ 16 ਅੰਕ ਹਨ।

Gurdeep Singh

This news is Content Editor Gurdeep Singh