ਤਬਰੇਜ਼ ਸ਼ਮਸੀ ਨੇ ਵਿਕਟ ਲੈਣ ਦੇ ਬਾਅਦ ਦਿਖਾਇਆ ਜਾਦੂ, ਰੂਮਾਲ ਨੂੰ ਬਣਾਇਆ ਸੋਟੀ

12/06/2019 9:36:17 AM

ਸਪੋਰਟਸ ਡੈਸਕ— ਮਸਾਂਜੀ ਟੀ-20 ਸੁਪਰ ਲੀਗ ਇਸ ਸਮੇਂ ਦੱਖਣੀ ਅਫਰੀਕਾ 'ਚ ਖੇਡੀ ਜਾ ਰਹੀ ਹੈ। ਇਹ ਲੀਗ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸੇ ਲੀਗ ਦੇ ਇਕ ਮੈਚ ਦੌਰਾਨ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜੋ ਅਕਸਰ ਕ੍ਰਿਕਟ ਦੀ ਖੇਡ 'ਚ ਦੇਖਣ ਨੂੰ ਨਹੀਂ ਮਿਲਦਾ ਹੈ। ਦੱਖਣੀ ਅਫਰੀਕੀ ਗੇਂਦਬਾਜ਼ ਸ਼ਮਸੀ ਨੇ ਜਦੋਂ ਬੱਲੇਬਾਜ਼ ਵਿਹਾਬ ਲੁਬੇ ਨੂੰ ਆਪਣੀ ਗੇਂਦ ਨਾਲ ਆਊਟ ਕੀਤਾ ਤਾਂ ਉਨ੍ਹਾਂ ਦਾ ਜਸ਼ਨ ਮਨਾਉਣਾ ਦੇਖਣ ਲਾਇਕ ਸੀ।

ਲੁਬੇ ਦਾ ਵਿਕਟ ਲੈਂਦੇ ਹੀ ਸ਼ਮਸੀ ਨੇ ਆਪਣੀ ਜੇਬ 'ਚੋਂ ਲਾਲ ਰੁਮਲ ਕੱਢਿਆ ਅਤੇ ਦੇਖਦੇ ਹੀ ਦੇਖਦੇ ਉਹ ਰੁਮਾਲ ਇਕ ਸੋਟੀ ਬਣ ਗਿਆ। ਤਬਰੇਜ ਸ਼ਮਸੀ ਦੇ ਇਸ ਮਜ਼ੇਦਾਰ ਵੀਡੀਓ ਨੂੰ ਮਸਾਂਜੀ ਸੁਪਰ ਲੀਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ। ਮਸਾਂਜੀ ਸੁਪਰ ਲੀਗ ਨੇ ਇਸ ਵੀਡੀਓ ਦਾ ਕੈਪਸ਼ਨ ਦਿੱਤਾ, ''ਵਿਕਟਾਂ! ਸ਼ਮਸੀ ਵੱਲੋਂ ਥੋੜ੍ਹਾ ਜਿਹਾ ਜਾਦੂ ਵੀ।''

 

Tarsem Singh

This news is Content Editor Tarsem Singh