ਬੁਮਰਾਹ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਟੀਮਾਂ ਵਿਰੁੱਧ ਹਾਸਲ ਕੀਤੀਆਂ ਹਨ ਵਿਕਟਾਂ

11/05/2021 10:33:05 PM

ਦੁਬਈ- ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀ-20 ਵਿਸ਼ਵ ਕੱਪ ਵਿਚ ਸਕਾਟਲੈਂਡ ਦੇ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 2 ਵਿਕਟਾਂ ਹਾਸਲ ਕੀਤੀਆਂ। ਸਭ ਤੋਂ ਮਹੱਤਵਪੂਰਨ ਇਹ ਗੱਲ ਰਹੀ ਹੈ ਕਿ ਉਹ ਟੀ-20 ਵਿਚ ਭਾਰਤ ਦੇ ਲਈ ਲੀਡਿੰਗ ਵਿਕਟਟੇਕਰ ਬਣ ਗਏ ਹਨ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੇ ਲਈ ਟੈਸਟ ਤੇ ਵਨ ਡੇ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਅਨਿਲ ਕੁੰਬਲੇ ਦੇ ਨਾਂ 'ਤੇ ਹੈ। ਬੁਮਰਾਹ ਟੀ-20 ਵਿਚ ਪਹਿਲੇ ਸਥਾਨ 'ਤੇ ਆ ਗਏ ਹਨ। ਦੇਖੋ ਬੁਮਰਾਹ ਦਾ ਰਿਕਾਰਡ-


ਟੀ-20 ਵਿਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ
64 ਜਸਪ੍ਰੀਤ ਬੁਮਰਾਹ
63 ਯੁਜਵੇਂਦਰ ਚਾਹਲ
55 ਰਵੀਚੰਦਰਨ ਅਸ਼ਵਿਨ
50 ਭੁਵਨੇਸ਼ਵਰ ਕੁਮਾਰ
43 ਰਵਿੰਦਰ ਜਡੇਜਾ

ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ


ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਮਿਡਨ
8 ਜਸਪ੍ਰੀਤ ਬੁਮਰਾਹ
6 ਨੁਵਾਨ ਕੁਲਸੇਕਰਾ
6 ਮੁਸਿਤਫਿਜ਼ੁਰ ਰਹਿਮਾਨ

ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ


ਕਿਹੜੇ ਦੇਸ਼ਾਂ ਵਿਰੁੱਧ ਹਾਸਲ ਕੀਤੀਆਂ ਵਿਕਟਾਂ
1- ਅਫਗਾਨਿਸਤਾਨ
15- ਆਸਟਰੇਲੀਆ
2- ਬੰਗਲਾਦੇਸ਼
5- ਇੰਗਲੈਂਡ
2- ਆਇਰਲੈਂਡ
12- ਨਿਊਜ਼ੀਲੈਂਡ
2- ਪਾਕਿਸਤਾਨ
1- ਦੱਖਣੀ ਅਫਰੀਕਾ
8- ਸ਼੍ਰੀਲੰਕਾ
1- ਯੂ. ਏ. ਈ.
8- ਵੈਸਟਇੰਡੀਜ਼
5- ਜ਼ਿੰਬਾਬਵੇ
ਸਕਾਟਲੈਂਡ
55 ਪਾਰੀਆਂ, 64 ਵਿਕਟਾਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh