ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ

11/22/2021 7:59:12 PM

ਦੁਬਈ- ਆਈ. ਸੀ. ਸੀ. ਨੇ ਸੋਮਵਾਰ ਨੂੰ ਕਿਹਾ ਕਿ 2 ਸਾਲ ਦਾ ਟੀ-20 ਵਿਸ਼ਵ ਕੱਪ ਚੱਕਰ ਕ੍ਰਿਕਟ ਦੇ ਵਿਕਾਸ ਲਈ ਵਧੀਆ ਹੈ ਕਿਉਂਕਿ ਸਾਰੇ ਮੈਂਬਰ ਇਸ ਸਵਰੂਪ ਵਿਚ ਖੇਡਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਪਿਛਲੇ ਹਫਤੇ 2024 ਤੋਂ 2031 ਦੇ ਵਿਚ ਆਈ. ਸੀ. ਸੀ. ਟੂਰਨਾਮੈਂਟ ਦਾ ਐਲਾਨ ਕੀਤਾ, ਜਿਸ 'ਚ ਹਰ ਸਾਲ ਇਕ ਟੂਰਨਾਮੈਂਟ ਖੇਡਿਆ ਜਾਵੇਗਾ। ਆਈ. ਸੀ. ਸੀ. ਦੇ ਸੀ. ਈ. ਓ. ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਅਲੱਗ-ਅਲੱਗ ਸਵਰੂਪ ਵਿਚ ਅਲੱਗ-ਅਲੱਗ ਟੂਰਨਾਮੈਂਟ ਖੇਡੇ ਜਾਣੇ ਹਨ। ਹਰ ਦੋ ਸਾਲ ਵਿਚ ਟੀ-20 ਵਿਸ਼ਵ ਕੱਪ ਕਰਵਾਉਣ ਦਾ ਫੈਸਲਾ ਵਧੀਆ ਹੈ ਕਿਉਂਕਿ ਸਾਰੇ ਮੈਂਬਰ ਇਸ ਸਵਰੂਪ ਨੂੰ ਖੇਡਦੇ ਹਨ ਤੇ ਇਹ ਕ੍ਰਿਕਟ ਦੇ ਵਿਕਾਸ ਦੇ ਲਈ ਵਧੀਆ ਰਹੇਗਾ।


ਉਨ੍ਹਾਂ ਨੇ ਕਿਹਾ ਕਿ ਯੂ. ਏ. ਈ. ਅਤੇ ਓਮਾਨ ਵਿਚ ਹਾਲ ਹੀ 'ਚ ਹੋਇਆ ਟੂਰਨਾਮੈਂਟ ਪੰਜ ਸਾਲ ਵਿਚ ਪਹਿਲਾ ਸੀ। ਅੱਜਕੱਲ ਇਨਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਜਾ ਰਿਹਾ ਹੈ ਤੇ ਸਾਡੇ ਇੰਨੇ ਮੈਂਬਰ ਇਸ ਨੂੰ ਖੇਡਦੇ ਹਨ ਕਿ ਇਹ ਅੰਤਰਾਲ ਲੰਬਾ ਸੀ। ਅਸੀਂ ਦੋ ਸਾਲ ਵਿਚ ਇਕ ਵਾਰ ਇਸ ਨੂੰ ਕਰਵਾਉਣਾ ਚਾਹੁੰਦੇ ਹਾਂ। ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਪ੍ਰਸਿੱਧ ਟੂਰਨਾਮੈਂਟ ਹੈ। ਛੋਟਾ ਵੀ ਹੈ ਤੇ ਵਨ ਡੇ ਸਵਰੂਪ ਵਿਚ ਕਾਫੀ ਰੋਮਾਂਚਕ ਵੀ। ਕ੍ਰਿਕਟ ਵਿਸ਼ਵ ਕੱਪ ਦੇ ਚਾਰ ਸਾਲ ਦੇ ਚੱਕਰ ਦੇ ਵਿਚ ਇਹ ਵਧੀਆ ਟੂਰਨਾਮੈਂਟ ਹੈ। ਚੈਂਪੀਅਨਸ ਟਰਾਫੀ ਆਖਰੀ ਵਾਰ 2017 ਵਿਚ ਹੋਈ ਸੀ ਤੇ ਹੁਣ 2025 ਵਿਚ ਖੇਡੀ ਜਾਵੇਗੀ। 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh