ਪੰਜਾਬ ਨੇ ਮੁੰਬਈ ਦਾ ਲਾਇਆ ''ਕੁਟਾਪਾ'', ਬਣਾਈਆਂ 230 ਦੌੜਾਂ

05/11/2017 10:07:39 PM

ਮੁੰਬਈ— ਟੀ-20 ਲੀਗ 2017 ਦਾ 51ਵਾਂ ਮੈਚ ਅੱਜ ਇੱਥੇ ਵਾਨਖੇੜੇ ਸਟੇਡੀਅਮ ''ਚ ਮੁੰਬਈ ਅਤੇ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ''ਚ ਮੁੰਬਈ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇਸ ਦੌਰਾਨ ਪੰਜਾਬ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਸਾਹਮਣੇ 231 ਦੌੜਾਂ ਦਾ ਟੀਚਾ ਰੱਖਿਆ ਹੈ। ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਦੇ ਵਿਕਟ ਕੀਪਰ ਰਿਧੀਮਾਨ ਸਾਹਾ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 93 ਦੌੜਾਂ ਬਣਾਈਆਂ। ਟੀਮ ਦੇ ਓਪਨਰ ਬੱਲੇਬਾਜ਼ ਮਾਰਟਿਨ ਗੁਪਟਿਲ ਕਰਨ ਸ਼ਰਮਾ ਦੀ ਗੇਂਦ ''ਤੇ 36 ਦੌੜਾਂ ਬਣਾ ਕੇ ਹਾਰਦਿਕ ਪੰਡਯਾ ਨੂੰ ਕੈਚ ਦੇ ਬੈਠੇ। ਪੰਜਾਬ ਦੇ ਕਪਤਾਨ ਗਲੇਨ ਮੈਕਸਵੇਲ ਅਰਧ ਸੈਂਕੜੇ ਬਣਾਉਣ ਤੋਂ ਖੁੰਝ ਗਏ ਅਤੇ 47 ਦੌੜਾਂ ''ਤੇ ਜਸਪ੍ਰੀਤ ਬੁਮਰਾਹ ਦੀ ਗੇਂਦ ''ਤੇ ਬੋਲਡ ਹੋ ਗਏ। ਇਨ੍ਹਾਂ ਤੋਂ ਬਾਅਦ ਸ਼ਾਨ ਮਾਰਸ਼ 25 ਦੌੜਾਂ ਬਣਾ ਕੇ ਆਊਟ ਹੋ ਗਏ। ਅਕਸ਼ਰ ਪਟੇਲ (ਅਜੇਤੂ) ਨੇ 19 ਦੌੜਾਂ ਬਣਾਈਆਂ। 

ਦੱਸਣਯੋਗ ਹੈ ਕਿ ਮੁੰਬਈ ਨੇ ਹੁਣ ਤੱਕ 12 ਮੈਚ ਖੇਡੇ ਹਨ ਜਿਨ੍ਹਾਂ ''ਚੋਂ ਉਸ ਨੇ 9 ਮੈਚ ਜਿੱਤ ਕੇ ਤਾਲਿਕਾ ''ਚ ਅਜੇ ਤੱਕ ਪਹਿਲਾ ਸਥਾਨ ਹਾਸਲ ਕੀਤਾ ਹੋਇਆ ਹੈ। ਦੂਜੇ ਪਾਸੇ ਪੰਜਾਬ ਦੀ ਟੀਮ ਜੋ ਕਿ ਹੁਣ ਤੱਕ 12 ਮੈਚਾਂ ''ਚੋਂ 6 ਮੈਚ ਜਿੱਤ ਕੇ 5ਵੇਂ ਸਥਾਨ ''ਤੇ ਹੈ।