ਟੀ-20 ਕ੍ਰਿਕਟ : ਪਿਛਲੇ 12 ਸਾਲਾਂ ''ਚ ਨਹੀਂ ਹੋਇਆ ਜੋ ਸਾਲ 2018 ''ਚ ਹੋ ਗਿਆ

02/23/2018 3:01:20 PM

ਨਵੀਂ ਦਿੱਲੀ (ਬਿਊਰੋ)— 2018 ਨੂੰ ਸ਼ੁਰੂ ਹੋਏ ਅਜੇ ਦੋ ਮਹੀਨੇ ਹੀ ਹੋਏ ਹਨ ਪਰ ਟੀ-20 ਦੇ ਇਤਿਹਾਸ ਵਿਚ ਨਵਾਂ ਅਧਿਆਏ ਜੁੜ ਗਿਆ ਹੈ। ਇਸ ਸਾਲ ਉਹ ਰਿਕਾਰਡ ਬਣਿਆ ਜੋ ਪਿਛਲੇ 12 ਸਾਲਾਂ ਵਿਚ ਦੇਖਣ ਨੂੰ ਨਹੀਂ ਮਿਲਿਆ।ਟੀ-20 ਖੇਡਣ ਵਾਲੀਆਂ ਸਾਰੀਆਂ ਟੀਮਾਂ ਨੇ ਮਿਲ ਕੇ ਇਹ ਕਾਰਨਾਮਾ ਕੀਤਾ ਹੈ ਜਿਸਨੂੰ ਜਾਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ।

ਸਾਰੀਆਂ ਟੀਮਾਂ ਨੇ ਖੇਡੇ ਹਨ ਟੀ-20 ਮੈਚ
ਟੀ-20 ਇੰਟਰਨੈਸ਼ਨਲ ਕ੍ਰਿਕਟ ਦੇ ਲਿਹਾਜ਼ ਨਾਲ ਸਾਲ 2018 ਹੁਣ ਤੱਕ ਕਾਫ਼ੀ ਬਿਹਤਰ ਬੀਤਿਆ ਹੈ। ਪਿਛਲੇ ਦੋ ਮਹੀਨਿਆਂ ਵਿਚ ਜ਼ਿਆਦਾਤਰ ਸਾਰੀਆਂ ਟੀਮਾਂ ਨੇ ਟੀ-20 ਮੈਚ ਖੇਡੇ ਹਨ। ਇਕ ਪਾਸੇ ਜਿੱਥੇ ਨਿਊਜ਼ੀਲੈਂਡ ਨੇ ਆਪਣੇ ਘਰ ਉੱਤੇ ਪਾਕਿਸ‍ਤਾਨ ਅਤੇ ਵੈਸ‍ਟਇੰਡੀਜ਼ ਦੇ ਵਿਰੁੱਧ ਟੀ-20 ਸੀਰੀਜ਼ ਖੇਡੀ। ਉਥੇ ਹੀ ਆਸ‍ਟਰੇਲੀਆ-ਇੰਗ‍ਲੈਂਡ ਦਰਮਿਆਨ ਇਕ ਸੀਰੀਜ਼ ਆਯੋਜਤ ਕਰਵਾਈ ਗਈ। ਬਾਕੀ ਬਚੀ ਸ਼੍ਰੀਲੰਕਨ ਟੀਮ ਉਹ ਵੀ ਬੰਗ‍ਲਾਦੇਸ਼ ਅਤੇ ਜਿੰਬਾਬਵੇ ਖਿਲਾਫ ਟੀ-20 ਦੀ ਸੀਰੀਜ਼ ਖੇਡ ਰਹੀ ਹੈ। ਉਥੇ ਹੀ ਅਫਗਾਨਿਸ‍ਤਾਨ ਯੂ.ਏ.ਈ. ਦੌਰੇ ਉੱਤੇ ਹੈ ਤਾਂ ਭਾਰਤ ਅਫਰੀਕਾ ਵਿਚ ਜਾ ਕੇ ਟੀ-20 ਸੀਰੀਜ਼ ਖੇਡ ਰਿਹੈ। ਕੁਲ ਮਿਲਾ ਕੇ ਹੁਣ ਤੱਕ 18 ਟੀ-20 ਮੈਚ ਖੇਡੇ ਜਾ ਚੁੱਕੇ ਹਨ ਅਤੇ ਇੰਨੇ ਹੀ ਮੈਚਾਂ ਵਿਚ ਰਿਕਾਰਡ ਬਣ ਗਿਆ।

ਇਸ ਸਾਲ ਪੁੱਜਾ ਹਾਈਏਸ‍ਟ ਰਨਰੇਟ
ਸਾਲ 2006 ਤੋਂ ਅੰਕੜਿਆਂ ਉੱਤੇ ਨਜ਼ਰ ਪਾਓ ਤਾਂ ਘੱਟੋਂ-ਘੱਟ 5 ਮੈਚ ਖੇਡਣ ਦੇ ਬਾਵਜੂਦ ਜੋ ਔਸਤ ਰਨਰੇਟ ਆਉਂਦਾ ਹੈ ਉਹ ਇਸ ਸਾਲ ਸਭ ਤੋਂ ਜ਼ਿਆਦਾ ਹੈ। 2018 ਵਿਚ ਸਾਰੀਆਂ ਟੀ-20 ਮੈਚਾਂ ਨੂੰ ਮਿਲਾ ਕੇ ਕਰੀਬ 8.87 ਰਨਰੇਟ ਰਿਹਾ ਇਹ ਹੁਣ ਤੱਕ ਦਾ ਹਾਈਏਸ‍ਟ ਹੈ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਰਨਰੇਟ 2017 ਵਿਚ ਸੀ, ਜੋ ਕਿ 8.01 ਦੇ ਕਰੀਬ ਸੀ। ਉਥੇ ਹੀ ਪਿਛਲੇ ਸਾਰੇ ਸਾਲਾਂ ਵਿਚ ਇਹ ਨੰਬਰ ਕਦੇ 8 ਦੇ ਆਸਪਾਸ ਵੀ ਨਹੀਂ ਪੁੱਜਾ।

2018 ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱ‍ਲੇਬਾਜ਼
ਇਸ ਸਾਲ ਹੁਣ ਤੱਕ ਟੀ-20 ਇੰਟਰਨੈਸ਼ਨਲ ਮੈਚਾਂ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱ‍ਲੇਬਾਜ਼ ਨਿਊਜ਼ੀਲੈਂਡ ਦੇ ਮਾਰਟਿਨ ਗਪ‍ਟਿਲ ਹਨ। ਗਪ‍ਟਿਲ ਨੇ 10 ਮੈਚ ਖੇਡੇ ਜਿਸ ਵਿਚ ਉਨ੍ਹਾਂ ਨੇ 41 ਦੀ ਔਸਤ ਨਾਲ 410 ਦੌੜਾਂ ਬਣਾਈਆਂ। ਇਸ ਲਿਸ‍ਟ ਵਿਚ ਦੂਜੇ ਨੰਬਰ ਉੱਤੇ ਵੀ ਕੀਵੀ ਖਿਡਾਰੀ ਹੀ ਹੈ, ਉਹ ਹਨ ਕਰਲਿਨ ਮੁਨਰੋ। ਜਿਨ੍ਹਾਂ ਨੇ 9 ਮੈਚਾਂ ਵਿਚ 49 ਦੀ ਔਸਤ ਨਾਲ 396 ਦੌੜਾਂ ਬਣਾਈਆਂ। ਭਾਰਤ ਦੇ ਕਪ‍ਤਾਨ ਵਿਰਾਟ ਕੋਹਲੀ ਟਾਪ 10 ਤੋਂ ਬਾਹਰ ਹਨ। ਵਿਰਾਟ ਨੇ ਇਸ ਸਾਲ ਸਿਰਫ ਦੋ ਟੀ-20 ਖੇਡੇ ਉਹ ਵੀ ਹਾਲ ਹੀ 'ਚ ਸਾਊਥ ਅਫਰੀਕੀ ਸੀਰੀਜ਼ ਖਿਲਾਫ। ਇਸ ਵਿਚ ਇਕ ਮੈਚ ਵਿਚ ਉਨ੍ਹਾਂ ਨੇ 26 ਦੌੜਾਂ ਬਣਾਈਆਂ ਤਾਂ ਦੂਜੇ ਵਿਚ ਸਿਰਫ ਇਕ।