ਟੀ-20 : ਦੱਖਣੀ ਅਫਰੀਕਾ ਟੀਮ ''ਚ ਰਬਾਡਾ ਤੇ ਡੂ ਪਲੇਸਿਸ ਦੀ ਵਾਪਸੀ

02/17/2020 8:23:16 PM

ਕੇਪਟਾਊਨ— ਦੱਖਣੀ ਅਫਰੀਕਾ ਦੀ ਟੀਮ-20 ਤੇ ਟੈਸਟ ਟੀਮਾਂ ਤੋਂ ਕਪਤਾਨੀ ਛੱਡਣ ਵਾਲੇ ਅਨੁਭਵੀ ਬੱਲੇਬਾਜ਼ ਫਾਫ ਡੂ ਪਲੇਸਿਸ ਤੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਟੀ-20 ਟੀਮ 'ਚ ਵਪਾਸੀ ਹੋਈ ਹੈ। ਦੱਖਣੀ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਬੋਰਡ ਨੇ ਕਿਹਾ ਕਿ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਡੂ ਪਲੇਸਿਸ ਤੇ ਰਬਾਡਾ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿਰੁੱਧ ਵਧੀਆ ਪ੍ਰਦਰਸ਼ਨ ਕਰਨ ਵਾਲੇ ਤੇਮਬਾ ਬਾਵੁਮਾ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਤੇ ਇੰਗਲੈਂਡ ਵਿਰੁੱਧ ਆਖਰੀ ਮੈਚ ਦੇ ਦੌਰਾਨ ਜ਼ਖਮੀ ਹੋ ਗਏ ਸਨ। ਚੋਣਕਰਤਾ ਲਿੰਡਾ ਜੋਂਡੀ ਨੇ ਕਿਹਾ ਕਿ ਇੰਗਲੈਂਡ ਵਿਰੁੱਧ ਦੱਖਣੀ ਅਫਰੀਕਾ 2-1 ਦੇ ਅੰਤਰ ਨਾਲ ਹਾਰ ਗਈ ਪਰ ਤਿੰਨਾਂ ਮੁਕਾਬਲਿਆਂ 'ਚ ਧਮਾਕੇਦਾਰ ਖੇਡ ਦੇਖਣ ਨੂੰ ਮਿਲਿਆ। ਦੱਖਣੀ ਅਫਰੀਕਾ ਟੀ-20 ਸੀਰੀਜ਼ ਤਾਂ ਨਹੀਂ ਜਿੱਤ ਸਕੀ ਪਰ ਜਿਸ ਤਰ੍ਹਾਂ ਨਾਲ ਬੱਲੇਬਾਜ਼ਾਂ ਨੇ ਪ੍ਰਦਰਸ਼ਨ ਕੀਤਾ ਉਹ ਦੇਖਣਾ ਸ਼ਾਨਦਾਰ ਸੀ।
ਉਨ੍ਹਾਂ ਨੇ ਕਿਹਾ ਕਿ ਰਬਾਡਾ ਤੇ ਅਨਰਿਚ ਦੀ ਵਾਪਸੀ ਨਾਲ ਟੀਮ ਦੀ ਗੇਂਦਬਾਜ਼ੀ ਇਕਾਈ ਨੂੰ ਮਜ਼ਬੂਤੀ ਮਿਲੇਗੀ ਤੇ ਡੂ ਪਲੇਸਿਸ ਆਪਣਾ ਅਨੁਭਵ ਹੋਰ ਬੱਲੇਬਾਜ਼ਾਂ ਦੇ ਨਾਲ ਸਾਂਝਾ ਕਰਨਗੇ ਜੋ ਪਹਿਲਾਂ ਤੋਂ ਹੀ ਵਧੀਆ ਫਾਰਮ 'ਚ ਚੱਲ ਰਹੇ ਹਨ। ਇਸ ਤੋਂ ਪਹਿਲਾਂ ਡੂ ਪਲੇਸਿਸ ਨੇ ਅੱਜ ਦੱਖਣੀ ਅਫਰੀਕਾ ਦੀ ਟੀ-20 ਤੇ ਟੈਸਟ ਟੀਮਾਂ ਨਾਲ ਕਪਤਾਨੀ ਛੱਡਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਖੱਬੇ ਹੱਥ ਦੇ ਕਵਿੰਟਨ ਡੀ ਕੌਕ ਟੀਮ ਦੀ ਕਪਤਾਨੀ ਸੰਭਾਲਣਗੇ ਜੋ ਪਹਿਲਾਂ ਹੀ ਵਨ ਡੇ ਟੀਮ ਦੇ ਕਪਤਾਨ ਹਨ। ਦੱਖਣੀ ਅਫਰੀਕਾ 21, 23 ਤੇ 26 ਫਰਵਰੀ ਨੂੰ ਆਸਟਰੇਲੀਆ ਵਿਰੁੱਧ ਟੀ-20 ਮੈਚ ਖੇਡੇਗੀ।

Gurdeep Singh

This news is Content Editor Gurdeep Singh