T20 : ਭਾਰਤੀ ਮਹਿਲਾਵਾਂ ਨੇ ਸ਼੍ਰੀਲੰਕਾ ਨੂੰ 13 ਦੌੜਾਂ ਨਾਲ ਹਰਾਇਆ

09/19/2018 10:59:58 PM

ਕਤੁਨਾਇਕੇ— ਜੇਸਿਮਾ ਰੋਡ੍ਰਿਗੇਜ ਅਤੇ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਸ਼੍ਰੀਲੰਕਾ 'ਤੇ 13 ਦੌੜਾਂ ਨਾਲ ਜਿੱਤ ਦਰਜ ਕੀਤੀ। ਜੇਮਿਮਾ ਨੇ 15 ਗੇਂਦਾਂ ਵਿਚ 36 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇਕ ਓਵਰ ਵਿਚ 3 ਛੱਕੇ ਜੜੇ ਅਤੇ ਇਸ ਤਰ੍ਹਾਂ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ।
ਇਸ 18 ਸਾਲਾ ਖਿਡਾਰੀ ਨੇ ਵਿਕਟਕੀਪਰ ਤਾਨੀਆ ਭਾਟੀਆ (35 ਗੇਂਦਾਂ ਵਿਚ 46 ਦੌੜਾਂ) ਅਤੇ ਅਨੁਜਾ ਪਾਟਿਲ (29 ਗੇਂਦਾਂ 'ਚ 36 ਦੌੜਾਂ) ਦੇ ਨਾਲ ਮਿਲ ਕੇ ਭਾਰਤ ਨੂੰ 20 ਓਵਰਾਂ ਵਿਚ 8 ਵਿਕਟਾਂ 'ਤੇ 168 ਦੌੜਾਂ ਬਣਾਉਣ ਵਿਚ ਮਦਦ ਕੀਤੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ 19.3 ਓਵਰ ਵਿਚ 155 ਦੌੜਾਂ 'ਤੇ ਸਿਮਟ ਗਈ।