ਟੀ10 ਲੀਗ : ਕ੍ਰਿਸ ਲਿਨ ਨੇ ਖੇਡੀ ਧਮਾਕੇਦਾਰ ਪਾਰੀ, 30 ਗੇਂਦਾਂ 'ਚ ਬਣਾਈਆਂ 91 ਦੌੜਾਂ

11/19/2019 1:18:04 AM

ਨਵੀਂ ਦਿੱਲੀ— ਟੀ-10 ਲੀਗ 'ਚ ਮਰਾਠਾ ਅਰੇਬੀਅਨ ਵਲੋਂ ਖੇਡ ਰਹੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਦਾ ਟੀਮ ਅਬੂ ਧਾਬੀ ਵਿਰੁੱਧ ਖੂਬ ਬੱਲਾ ਚੱਲਿਆ। ਮਰਾਠਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕਪਤਾਨ ਲਿਨ ਨੇ ਜਜਲਈ ਦੇ ਨਾਲ ਸ਼ੁਰੂਆਤ ਕੀਤੀ। ਜਜਲਈ ਚੌਥੇ ਓਵਰ 'ਚ 12 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਲਿਨ ਦੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਲਿਨ ਨੂੰ ਐਡਮ ਲੀਥ ਦਾ ਸਾਥ ਮਿਲਿਆ ਜਿਸ ਨੇ 18 ਗੇਂਦਾਂ 'ਚ 30 ਦੌੜਾਂ ਬਣਾਈਆਂ। ਕ੍ਰਿਸ ਲਿਨ ਨੇ 30 ਗੇਂਦਾਂ 'ਤੇ 9 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਪਾਰੀ ਖੇਡੀ। ਉਸਦੀ ਸਟਰਾਈਕ ਰੇਟ 303 ਦੀ ਰਹੀ। ਕਮਾਲ ਦੀ ਗੱਲ ਇਹ ਰਹੀ ਕਿ ਉਸ ਨੇ 91 'ਚੋਂ 78 ਦੌੜਾਂ ਬਾਊਂਡਰੀਆਂ ਨਾਲ ਬਣਾਈਆਂ। ਆਬੂ ਧਾਬੀ ਟੀਮ ਦੇ ਗੇਂਦਬਾਜ਼ ਹੈਰੀ ਗੁਰਨੇ ਨੇ 2 ਓਵਰਾਂ 'ਚ 35 ਤਾਂ ਡਿ ਲਾਂਗੇ ਨੇ 33 ਦੌੜਾਂ ਦਿੱਤੀਆਂ।
ਜਵਾਬ 'ਚ ਖੇਡਣ ਉਤਰੀ ਆਬੂ ਧਾਬੀ ਦੀ ਟੀਮ ਨੇ ਵੀ ਵਧੀਆ ਸ਼ੁਰੂਆਤ ਕੀਤੀ ਪਰ ਤੀਜੇ ਹੀ ਓਵਰ 'ਚ ਮੈਕਲੇਘਨ ਨੇ ਕਿਰੋਸ਼ਨ ਡਿਕਵੇਲਾ ਦੀ ਵਿਕਟ ਹਾਸਲ ਕਰ ਲਈ। ਇਸ ਤੋਂ ਬਾਅਦ ਲਯੂਕ ਰਾਈਟ ਤੇ ਮੋਈਨ ਅਲੀ ਨੇ ਵਧੀਆ ਸ਼ਾਟ ਲਗਾਏ ਪਰ ਉਹ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ। ਮੋਈ ਨੇ 11 ਗੇਂਦਾਂ 'ਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ ਸਨ।

Gurdeep Singh

This news is Content Editor Gurdeep Singh