ਟੀ-10 ਨਾਲ ਓਲੰਪਿਕ ਦਾ ਹਿੱਸਾ ਬਣ ਸਕਦੀ ਹੈ ਕ੍ਰਿਕਟ : ਰਸੇਲ

10/17/2019 11:27:13 AM

ਸਪੋਰਸਟ ਡੈਸਕ— ਵੈਸਟਇੰਡੀਜ਼ ਦੇ ਧਾੱਕੜ ਬੱਲੇਬਾਜ਼ ਆਂਦ੍ਰੇ ਰਸੇਲ ਨੇ ਕਿਹਾ ਕਿ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਨ 'ਚ ਮਦਦ ਮਿਲ ਸਕਦੀ ਹੈ। ਟੀ-20 ਕ੍ਰਿਕਟ ਦਾ ਬੇਹੱਦ ਕਾਮਯਾਬ ਬੱਲੇਬਾਜ਼ ਰਸੇਲ ਆਬੂਧਾਬੀ ਟੀ-10 ਟੂਰਨਾਮੈਂਟ 'ਚ ਨਾਰਦਰਨ ਵਾਰੀਅਰਸ ਦਾ ਹਿੱਸਾ ਹੋਵੇਗਾ। ਇਸ ਲੀਗ ਦਾ ਤੀਸਰਾ ਸੈਸ਼ਨ 14 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ।

ਇਹ ਪੁੱਛਣ 'ਤੇ ਕਿ ਕੀ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਵਿਚ ਜਗ੍ਹਾ ਮਿਲ ਸਕਦੀ ਹੈ, ਉਸ ਨੇ ਹਾਂ 'ਚ ਜਵਾਬ ਦਿੱਤਾ। ਰਸੇਲ ਨੇ ਕਿਹਾ ਕਿ ਇਹ ਕ੍ਰਿਕਟ ਨੂੰ ਓਲੰਪਿਕ ਖੇਡ ਬਣਾਉਣ ਲਈ ਬਹੁਤ ਵਧੀਆ ਹੋਵੇਗਾ। ਮੈਨੂੰ ਪਤਾ ਹੈ ਕਿ ਸਾਰੇ ਖਿਡਾਰੀ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁਣਗੇ।

ਉਨ੍ਹਾਂ ਨੇ ਕਿਹਾ ਕਿ ''ਟੀ10 ਫਾਰਮੈਟ ਟੀ20 ਤੋਂ ਵੀ ਛੋਟਾ ਹੈ। ਬੱਲੇਬਾਜ਼ਾਂ ਨੂੰ ਇਸ 'ਚ ਬਹੁਤ ਘੱਟ ਸਮਾਂ ਮਿਲਦਾ ਹੈ ਅਤੇ ਆਉਂਦੇ ਹੀ ਹਮਲਾ ਬੋਲਣਾ ਪੈਂਦਾ ਹੈ।'' ਰਸੇਲ ਨੇ ਕਿਹਾ  ''ਗੇਂਦਬਾਜ਼ ਅਤੇ ਫੀਲਡਰਜ਼ ਨੂੰ ਵੀ ਚੰਗੀ ਰਣਨੀਤੀ ਬਣਾ ਕੇ ਆਪਣੀ ਖੇਡ ਦਾ ਪੱਧਰ ਬਿਹਤਰ ਕਰਨਾ ਹੁੰਦਾ ਹੈ।'' ਆਬੂਧਾਬੀ ਟੀ10 ਲੀਗ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਸੈਸ਼ਨ ਪਿੱਛਲੀ ਵਾਰ ਤੋਂ ਬਿਹਤਰ ਹੋਵੇਗਾ। ''ਮੈਨੂੰ ਭਰੋਸਾ ਹੈ ਕਿ ਇਹ ਸੁਪਰਹਿੱਟ ਹੋਵੇਗਾ। ਆਬੂਧਾਬੀ ਤੋਂ ਬਿਹਤਰ ਮੇਜ਼ਬਾਨ ਨਹੀਂ ਹੋ ਸਕਦਾ। ਖਿਡਾਰੀ ਦੇ ਤੌਰ 'ਤੇ ਦੌਰਾ ਕਰਨ ਲਈ ਇਹ ਬਹੁਤ ਚੰਗੀ ਜਗ੍ਹਾ ਹੈ।''