ਤੈਰਾਕ ਖਿਡਾਰਨ ਨਾਲ ਦੋਸਤ ਨੇ ਕੀਤਾ ਜਬਰ-ਜ਼ਨਾਹ

06/21/2017 11:08:49 AM

ਭੋਪਾਲ— ਭੋਪਾਲ ਦੀ ਭਾਰਤੀ ਖੇਡ ਅਥਾਰਟੀ (ਸਾਈ) ਹੋਸਟਲ ਵਿਚ ਹਰਿਆਣਾ ਦੇ ਰੋਹਤਕ ਦੀ ਤੈਰਾਕ ਖਿਡਾਰਨ ਨਾਲ ਉਸਦੇ ਦੋਸਤ ਤੈਰਾਕ ਖਿਡਾਰੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਭੋਪਾਲ ਦੇ ਰਾਤੀਬੜ ਥਾਣਾ ਇੰਚਾਰਜ ਅਸ਼ੋਕ ਗੌਤਮ ਨੇ ਅੱਜ ਦੱਸਿਆ ਕਿ 25 ਸਾਲਾ ਲੜਕੀ ਹਰਿਆਣਾ ਦੇ ਰੋਹਤਕ ਜ਼ਿਲੇ ਦੀ ਨਿਵਾਸੀ ਹੈ। ਜੁਲਾਈ 2013 ਵਿਚ ਉਸ ਨੇ ਭੋਪਾਲ ਦੇ ਗੋਰਾਗਾਂਵ ਸਥਿਤ ਸਾਈ ਵਿਚ ਵਾਟਰ ਸਪੋਰਟਸ ਵਿਚ ਐਂਟਰੀ ਲਈ ਸੀ। ਉਹ ਸਾਈ ਦੇ ਕੰਪਲੈਕਸ ਵਿਚ ਰਹਿੰਦੀ ਸੀ। ਉਥੇ ਹੀ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਮੋਹਾਲੀ ਵੀ ਸਾਈ ਵਿਚ ਵਾਟਰ ਸਪੋਰਟਸ ਦਾ ਵਿਦਿਆਰਥੀ ਸੀ। ਉਹ ਵੀ ਸਾਈ ਦੇ ਹੋਸਟਲ ਵਿਚ ਰਹਿੰਦਾ ਸੀ। ਉਥੇ ਹੀ ਦੋਵੇਂ ਦੀ ਦੋਸਤੀ ਹੋਈ। 
ਸੁਨੀਲ ਨੇ 2013 ਵਿਚ ਪੀੜਤਾ ਨਾਲ ਜ਼ਿਆਦਤੀ ਕਰ ਕੇ ਉਸ ਦਾ ਅਸ਼ਲੀਲ ਵੀਡੀਓ ਬਣਾ ਲਿਆ ਸੀ। ਪੀੜਤਾ ਦੇ ਵਿਰੋਧ ਕਰਨ 'ਤੇ ਦੋਸ਼ੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਚੁੱਪ ਕਰਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਸੁਨੀਲ ਕੁਮਾਰ ਆਏ ਦਿਨ ਵੀਡੀਓ ਦਾ ਡਰ ਦਿਖਾ ਕੇ ਬੈਲਕਮੈਲ ਕਰ ਕੇ ਉਸਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।
20 ਜਨਵਰੀ 2017 ਨੂੰ ਪੀੜਤਾ ਵਾਪਸ ਰੋਹਤਕ ਚਲੀ ਗਈ। ਹੁਣ ਦੋਸ਼ੀ ਵੀ ਰੋਹਤਕ ਚਲਾ ਗਿਆ। ਪੀੜਤਾ ਨੇ ਅਪ੍ਰੈਲ ਵਿਚ ਦੋਸ਼ੀ ਨੂੰ ਵਿਆਹ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਮਹਿਲਾ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਾ ਦਿੱਤਾ ਹੈ।