ਸਵਪਨਾ ਬਰਮਨ ਨੇ ਓਲੰਪਿਕ ਕੁਆਲੀਫਿਕੇਸ਼ਨ ’ਤੇ ਦਿੱਤਾ ਇਹ ਬਿਆਨ

09/14/2019 1:58:59 PM

ਨਵੀਂ ਦਿੱਲੀ— ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤੀ ਹੇਪਟਾਥਲਨ ਖਿਡਾਰੀ ਸਵਪਨਾ ਬਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟੋਕੀਓ ਓਲੰਪਿਕ ਲਈ ਕੁਲਾਈਫਾਈ ਕਰਨ ’ਚ ਕੋਈ ਕਸਰ ਨਹੀਂ ਛੱਡੇਗੀ, ਪਰ ਕੁਆਲੀਫਿਕੇਸ਼ਨ ਪੱਧਰ ਤਕ ਪਹੁੰਚਣਾ ਮੁਸ਼ਕਲ ਹੋਵੇਗਾ। ਸਵਪਨਾ ਏਸ਼ੀਆਈ ਖੇਡਾਂ ’ਚ ਹੇਪਟਾਥਲਨ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਨ੍ਹਾਂ ਕਿਹਾ, ‘‘ਹਰ ਖਿਡਾਰੀ ਦੀ ਤਰ੍ਹਾਂ ਮੇਰਾ ਸੁਪਨਾ ਵੀ ਓਲੰਪਿਕ ਖੇਡਣਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਮੈਂ ਅਜਿਹਾ ਕਰ ਸਕਾਂਗੀ ਕਿ ਨਹੀਂ, ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ।’’ ਉਨ੍ਹਾਂ ਕਿਹਾ, ‘‘ਮੈਨੂੰ ਸਾਰੀਆਂ ਸੱਤੇ ਪ੍ਰਤੀਯੋਗਿਤਾਵਾਂ ’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ’’

ਮਹਿਲਾਵਾਂ ਦੇ ਹੇਪਟਾਥਲਨ ’ਚ ਕੁਆਲੀਫਿਕੇਸ਼ਨ ਲਈ 6420 ਅੰਕ ਹਾਸਲ ਕਰਨੇ ਹਨ ਜੋ ਰੀਓ ਓਲੰਪਿਕ ਦੇ ਕੁਆਲੀਫਿਕੇਸ਼ਨ ਪੱਧਰ ਤੋਂ 220 ਵੱਧ ਹੈ। ਸਵਪਨਾ ਦਾ ਸਰਵਸ੍ਰੇਸ਼ਠ ਨਿੱਜੀ ਸਕੋਰ 6026 ਰਿਹਾ ਹੈੈ। ਸਵਪਨਾ ਨੇ ਕਿਹਾ, ‘‘ਇਸ ਵਾਰ ਕੁਆਲੀਫਿਕੇਸ਼ਨ ਦਾ ਪੱਧਰ ਕਾਫੀ ਉੱਚਾ ਹੈ। ਏਸ਼ੀਆ ਦੇ ਐਥਲੀਟ ਇਸ ਨੂੰ ਹਾਸਲ ਨਹੀਂ ਕਰ ਸਕਣਗੇ।’’ ਸੱਟ ਕਾਰਨ ਅਪ੍ਰੈਲ ਤੋਂ ਟਰੈਕ ਤੋਂ ਦੂਰ ਰਹੀ ਸਵਪਨਾ ਜਨਵਰੀ ’ਚ ਵਾਪਸੀ ਕਰੇਗੀ। ਆਗਾਮੀ ਵਿਸ਼ਵ ਚੈਂਪੀਅਨ ਬਾਰੇ ’ਚ ਉਨ੍ਹਾਂ ਕਿਹਾ, ‘‘ਏਸ਼ੀਆਈ ਅਤੇ ਵਿਸ਼ਵ ਪੱਧਰ ਦੇ ਖਿਡਾਰੀਆਂ ਦੇ ਪ੍ਰਦਰਸ਼ਨ ’ਚ ਕਾਫੀ ਫਰਕ ਹੈ ਪਰ ਮੈਨੂੰ ਲਗਦਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ’ਚ ਪ੍ਰਦਰਸ਼ਨ ਚੰਗਾ ਰਹੇਗਾ।’’

Tarsem Singh

This news is Content Editor Tarsem Singh