ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ : ਕੁਜ਼ਨੇਤਸੋਵਾ ਅਤੇ ਵੇਸਨੀਨਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

03/20/2017 2:54:08 PM

ਇੰਡੀਅਨ ਵੇਲਸ— ਦੋ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਵੇਤਲਾਨਾ ਕੁਜ਼ਨੇਤਸੋਵਾ ਅਤੇ 14ਵੀਂ ਸੀਡ ਏਲੀਨਾ ਵੇਸਨੀਨਾ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਮਹਿਲਾ ਸਿੰਗਲਜ਼ ਦੇ ਫਾਈਨਲ ''ਚ ਦਾਖਲ ਹੋ ਗਈਆਂ ਹਨ, ਜਿਥੇ ਦੋਵਾਂ ਹਮਵਤਨ ਰੂਸੀ ਖਿਡਾਰਨਾਂ ਵਿਚਾਲੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਖਿਤਾਬ ਲਈ ਮੁਕਾਬਲਾ ਹੋਵੇਗਾ।
ਔਰਤ ਸਿੰਗਲਜ਼ ਸੈਮੀਫਾਈਨਲ ''ਚ ਕੁਜ਼ਨੇਤਸੋਵਾ ਨੇ ਜ਼ਬਰਦਸਤ ਗਰਾਊਂਡ ਸਟ੍ਰੋਕ ਲਗਾਉਂਦੇ ਹੋਏ ਤੀਜੀ ਸੀਡ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਨੂੰ 7-6, 7-6 ਨਾਲ ਹਰਾ ਦਿੱਤਾ ਜਦਕਿ ਵੇਸਨੀਨਾ ਨੇ ਕ੍ਰਿਸਟੀਨਾ ਮਲਾਦੇਨੋਵਿਚ ਨੂੰ 6-3, 6-4 ਨਾਲ ਹਰਾਇਆ।