IAAF ਨੇ ਪਾਬੰਦੀਸ਼ੁਦਾ ਕੋਚ ਤੋਂ ਟ੍ਰੇਨਿੰਗ ਲੈਣ ''ਤੇ 5 ਰੂਸੀ ਖਿਡਾਰੀਆਂ ਨੂੰ ਕੀਤਾ ਸਸਪੈਂਡ

05/05/2018 10:57:36 AM

ਦੋਹਾ—ਰੂਸ ਦੇ 5 ਖਿਡਾਰੀਆਂ ਨੂੰ ਇਸ ਹਫਤੇ ਦੇ ਅੰਤ 'ਚ ਚੀਨ 'ਚ ਹੋਣ ਵਾਲੀ ਵਰਲਡ ਰੇਸ ਵਾਕਿੰਗ ਟੀਮ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਆਈ. ਏ. ਏ. ਐੱਫ. ਨੇ ਅੱਜ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਕੋਚ ਵਿਕਟਰ ਚੇਗਿਨ ਨਾਲ ਟ੍ਰੇਨਿੰਗ ਕੈਂਪ 'ਚ ਹਿੱਸਾ ਲੈਣ ਤੋਂ ਬਾਅਦ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕੀਤੇ ਖਿਡਾਰੀਆਂ 'ਚ ਕਲਾਵਦਿਆ ਅਫਾਨਾਸਯੇਵਾ, ਓਲਗਾ ਐਲਿਸੀਵਾ, ਯੂਲੀਆ ਲਿਪਾਨੋਵਾ, ਸਰਗੇਈ ਸ਼ਾਰੀਪੋਵ ਤੇ ਸਰਗੇਈ ਸ਼ਿਰੋਬੋਕੋਵ ਸ਼ਾਮਲ ਹਨ। ਇਸ ਫੈਸਲੇ ਤੋਂ ਬਾਅਦ ਇਹ 5 ਖਿਡਾਰੀ ਚੀਨ ਦੇ ਤਾਈਕਾਂਗ 'ਚ ਸ਼ਨੀਵਾਰ ਤੇ ਐਤਵਾਰ ਨੂੰ ਹੋਣ ਵਾਲੇ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਣਗੇ।