ਸੁਸ਼ੀਲ ਦਾ ਵਰਗ 74 ਕਿ. ਗ੍ਰਾ. ''ਚ ਟ੍ਰਾਇਲ ਮੁਲਤਵੀ ਨਹੀਂ ਹੋਵੇਗਾ

01/03/2020 1:12:00 AM

ਨਵੀਂ ਦਿੱਲੀ- ਜ਼ਖ਼ਮੀ ਸੁਸ਼ੀਲ ਕੁਮਾਰ ਦੇ ਪੁਰਸ਼ਾਂ ਦੇ 74 ਕਿ. ਗ੍ਰਾ. ਫ੍ਰੀ ਸਟਾਈਲ ਦੇ ਟ੍ਰਾਇਲ ਟਾਲਣ ਦੀ ਬੇਨਤੀ ਦੇ ਬਾਵਜੂਦ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਇਸ ਵਰਗ ਦੇ ਟ੍ਰਾਇਲ ਵੀ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਟਾਰ ਪਹਿਲਵਾਨ ਨੂੰ ਹਾਲਾਂਕਿ ਮਾਰਚ ਵਿਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲ ਸਕਦਾ ਹੈ।  ਆਪਣੇ ਕਰੀਅਰ ਨੂੰ ਦੁਬਾਰਾ ਜਿਊਂਦਾ ਕਰਨ ਲਈ ਸੰਘਰਸ਼ ਕਰ ਰਿਹਾ ਸੁਸ਼ੀਲ ਹੱਥ ਵਿਚ ਸੱਟ ਕਾਰਣ ਸ਼ੁੱਕਰਵਾਰ ਨੂੰ ਹੋਣ ਵਾਲੇ ਟ੍ਰਾਇਲ ਤੋਂ ਹਟ ਗਿਆ ਹੈ ਤੇ ਉਸ ਨੇ ਆਪਣੇ ਵਰਗ ਦੇ ਟ੍ਰਾਇਲ ਨੂੰ ਟਾਲਣ ਦੀ ਬੇਨਤੀ ਕੀਤੀ ਹੈ।  ਡਬਲਯੂ. ਐੱਫ. ਆਈ. ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਕਿਹਾ ਕਿ ਸਾਰੇ ਵਰਗਾਂ (ਪੁਰਸ਼ ਫ੍ਰੀ ਸਟਾਈਲ ਵਿਚ 5 ਤੇ ਗ੍ਰੀਕੋ ਰੋਮਨ ਵਿਚ 6) ਵਿਚ ਆਯੋਜਿਤ ਕੀਤੇ ਜਾਣਗੇ। ਸਿੰਘ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਟ੍ਰਾਇਲ ਟਾਲੇ ਨਹੀਂ ਜਾਣਗੇ। ਸਾਡੇ ਕੋਲ 74 ਕਿ. ਗ੍ਰਾ. ਵਿਚ ਲੜਨ ਵਾਲੇ ਪਹਿਲਵਾਨ ਹਨ। ਸੁਸ਼ੀਲ ਜੇਕਰ ਜ਼ਖ਼ਮੀ ਹੋ ਗਿਆ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ।

Gurdeep Singh

This news is Content Editor Gurdeep Singh