ਸੂਰਯਕੁਮਾਰ ਨੂੰ ਭਾਰਤੀ ਟੀਮ ''ਚ ਹੋਣਾ ਚਾਹੀਦਾ ਸੀ : ਬ੍ਰਾਇਨ ਲਾਰਾ

11/23/2020 8:56:07 PM

ਮੁੰਬਈ– ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਲੱਗਦਾ ਹੈ ਕਿ ਸੂਰਯਕੁਮਾਰ ਯਾਦਵ ਦੀ ਚੰਗੀ ਕਾਬਲੀਅਤ ਨੂੰ ਦੇਖਦੇ ਹੋਏ ਉਸ ਨੂੰ ਆਸਟਰੇਲੀਆ ਦੌਰਾ ਕਰਨ ਵਾਲੀ ਭਾਰਤ ਦੀ ਸਫੇਦ ਗੇਂਦ ਦੀ ਟੀਮ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਮੁੰਬਈ ਇੰਡੀਅਨਜ਼ ਦਾ ਇਹ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ਵਿਚ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ 480 ਦੌੜਾਂ ਦੇ ਨਾਲ 7ਵੇਂ ਸਥਾਨ 'ਤੇ ਰਿਹਾ ਸੀ, ਜਿਸ ਵਿਚ ਉਸਦੀ ਸਟ੍ਰਾਈਕ ਰੇਟ 145 ਤੋਂ ਵੱਧ ਦੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਿਹੜਾ ਚਰਚਾ ਦਾ ਵਿਸ਼ਾ ਰਿਹਾ।


ਲਾਰਾ ਨੇ ਕਿਹਾ,''ਮੈਨੂੰ ਕੋਈ ਕਾਰਣ ਨਹੀਂ ਦਿਸਦਾ, ਭਾਰਤੀ ਟੀਮ ਨੂੰ ਦੇਖਦੇ ਹੋਏ ਉਹ ਇਸਦਾ ਹਿੱਸਾ ਕਿਉਂ ਨਹੀਂ ਹੋ ਸਕਦਾ?'' ਲਾਰਾ ਨੇ ਕਿਹਾ ਕਿ ਉਹ ਸਿਰਫ ਸੂਰਯਕੁਮਾਰ ਯਾਦਵ ਦੀਆਂ ਦੌੜਾਂ ਨਾਲ ਹੀ ਨਹੀਂ ਸਗੋ, ਉਸ ਨੇ ਜਿਸ ਤਰ੍ਹਾਂ ਨਾਲ ਦੌੜਾਂ ਬਣਾਈਆਂ ਹਨ, ਉਸ ਤੋਂ ਵੀ ਪ੍ਰਭਿਵਤ ਹੈ।''


ਭਾਰਤ ਦਾ ਆਸਟਰੇਲੀਆ ਦੌਰਾ ਵਨ ਡੇ ਸੀਰੀਜ਼ ਦੇ ਨਾਲ 27 ਨਵੰਬਰ ਨੂੰ ਸ਼ੁਰੂ ਹੋਵੇਗਾ। ਦੂਜਾ ਵਨ ਡੇ 29 ਤੇ ਤੀਜਾ ਵਨ ਡੇ 2 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ ਜੋ 4, 6 ਤੇ 8 ਦਸੰਬਰ ਨੂੰ ਖੇਡੀ ਜਾਵੇਗੀ ਤੇ 4 ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ।

Gurdeep Singh

This news is Content Editor Gurdeep Singh