ਸਰਵੇ : ਕੋਹਲੀ ਦੀ ਬ੍ਰਾਂਡ ਵੈਲਯੂ 39% ਵੱਧੀ, ਅਕਸ਼ੈ ਕੁਮਾਰ ਤੋਂ ਇਨ੍ਹੇ ਫੀਸਦੀ ਹੈ ਅੱਗੇ

02/06/2020 8:27:05 PM

ਨਵੀਂ ਦਿੱਲੀ— ਕ੍ਰਿਕਟ ਦੀ ਪਿੱਚ 'ਤੇ ਵਿਰਾਟ ਕੋਹਲੀ ਜਿਵੇਂ-ਜਿਵੇਂ ਦੌੜਾਂ ਦਾ ਪਹਾੜ ਬਣਾਉਂਦੇ ਜਾ ਰਹੇ ਹਨ, ਉਸੇ ਤਰ੍ਹਾਂ ਹੀ ਬ੍ਰਾਂਡ ਵੈਲਯੂ ਵੀ ਤੇਜ਼ੀ ਨਾਲ ਉੱਪਰ ਵੱਧਦੇ ਜਾ ਰਹੇ ਹਨ। ਹੁਣ ਗਲੋਬਲ ਐਡਵਾਈਜ਼ਰੀ ਫਰਮ ਡਫ ਐਂਡ ਫੇਲਪਸ ਨੇ ਇਕ ਸਰਵੇਖਣ ਕੀਤਾ ਹੈ, ਜਿਸ ਦੇ ਅਨੁਸਾਰ ਕੋਹਲੀ ਦੀ ਵੈਲਯੂ (ਮੁੱਲ) 2019 'ਚ 39 ਫੀਸਦੀ ਯਾਨੀ 237.5 ਮਿਲੀਅਨ ਡਾਲਰ ਤਕ ਵੱਧ ਗਈ ਹੈ। ਸੈਲਿਬ੍ਰਿਟੀ ਬ੍ਰਾਂਡ ਵੈਲਯੂਸ਼ਨ ਸਟਡੀ 2019 : ਨਿਊਜ਼ ਇਜ਼ ਗੋਲਡ ਦੇ ਅਨੁਸਾਰ ਕੋਹਲੀ ਭਾਰਤ ਦੀ ਸਭ ਤੋਂ ਪਾਵਰਫੁਲ ਬ੍ਰਾਂਡ ਬੈਲਯੂ ਦੇ ਨਾਲ ਉੱਭਰ ਰਹੇ ਹਨ। ਉਹ ਇਸ ਮਾਮਲੇ 'ਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਤੇ ਸ਼ਾਹਰੁਖ ਖਾਨ ਤੋਂ ਵੀ ਅੱਗੇ ਹਨ।


ਅਕਸ਼ੈ ਕੁਮਾਰ 104.5 ਮਿਲੀਅਨ ਡਾਲਰ ਦੀ ਵੈਲਯੂ ਦੇ ਨਾਲ ਇਸ ਲਿਸਟ 'ਚ ਦੂਜੇ ਨੰਬਰ 'ਤੇ ਮੌਜੂਦ ਹੈ। ਹਾਲਾਂਕਿ ਉਸਦੀ ਗ੍ਰੋਥ ਰੇਟ 55.3 ਫੀਸਦੀ ਹੈ ਪਰ ਉਹ ਵਿਰਾਟ ਤੋਂ ਕਰੀਬ 60 ਫੀਸਦੀ ਪਿੱਛੇ ਹੈ। ਅਕਸ਼ੈ ਤੋਂ ਬਾਅਦ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਨਾਂ ਆਉਂਦਾ ਹੈ। ਉਹ ਦੋਵੇਂ 93.5 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਯੂ ਲੈ ਕੇ ਚੱਲ ਰਹੇ ਹਨ। ਦੀਪਿਕਾ ਅਜੇ ਵੀ ਮੋਸਟ ਵੈਲਯੂਬਲ ਫੀਮੇਲ ਸੈਲਿਬ੍ਰਿਟੀ ਦੀ ਲਿਸਟ 'ਚ ਪਹਿਲੇ ਨੰਬਰ 'ਤੇ ਚੱਲ ਰਹੀ ਹੈ।


ਇਸ ਲਿਸਟ 'ਚ ਮਹਿੰਦਰ ਸਿੰਘ ਧੋਨੀ ਦਾ ਵੀ ਨਾਂ ਸ਼ੁਮਾਰ ਹੈ। ਹਾਲਾਂਕਿ ਧੋਨੀ 9ਵੇਂ ਨੰਬਰ 'ਤੇ ਬਣੇ ਹੋਏ ਹਨ। ਉਸਦੀ ਬ੍ਰਾਂਡ ਵੈਲਯੂ 41.2 ਮਿਲੀਅਨ ਡਾਲਰ ਹੈ ਜਦਕਿ ਸਚਿਨ ਤੇਂਦੁਲਕਰ 15ਵੇਂ ਤਾਂ ਰੋਹਿਤ ਸ਼ਰਮਾ 20ਵੇਂ ਨੰਬਰ 'ਤੇ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਚ ਪਹਿਲੀ ਬਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ 5-0 ਨਾਲ ਜਿੱਤੀ ਹੈ। ਹਾਲਾਂਕਿ ਭਾਰਤੀ ਟੀਮ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਨਹੀਂ ਰੱਖ ਸਕੀ ਪਰ ਬਾਵਜੂਦ ਇਸਦੇ ਕੋਹਲੀ ਦੀ ਟੀਮ ਵਾਪਸੀ ਕਰਨ ਦਾ ਦਮ ਰੱਖਦੀ ਹੈ।

Gurdeep Singh

This news is Content Editor Gurdeep Singh