ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਸੁਰੇਸ਼ ਰੈਨਾ, ਆਪਣੀ ਗ਼ਲਤੀ ਮੰਨਦਿਆਂ ਆਖੀ ਇਹ ਗੱਲ

12/23/2020 1:16:39 PM

ਮੁੰਬਈ (ਭਾਸ਼ਾ) : ਸੁਰੇਸ਼ ਰੈਨਾ ਨੂੰ ਇੱਥੇ ਇੱਕ ਕਲੱਬ ਵਿੱਚ ਕੋਵਿਡ-19 ਨਾਲ ਜੁੜੇ ਸਾਮਾਜਕ ਦੂਰੀ ਅਤੇ ਦੂਜੇ ਨਿਯਮਾਂ ਦੀ ਉਲੰਘਣਾ ਨਾਲ ਹੋ ਰਹੀ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਮੁੰਬਈ ਪੁਲਸ ਵੱਲੋਂ ਗ੍ਰਿਫਤਾਰ ਕਰਣ ਦੇ ਬਾਅਦ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ। ਇਸ ਸਾਬਕਾ ਭਾਰਤੀ ਕ੍ਰਿਕਟਬ ਨੇ ‘ਅਣਜਾਣੇ’ ਵਿੱਚ ਹੋਈ ਇਸ ਘਟਨਾ ਉੱਤੇ ਅਫ਼ਸੋਸ ਜਤਾਇਆ ਹੈ, ਜਿਸ ਵਿੱਚ ਉਨ੍ਹਾਂ ਨਾਲ 34 ਹੋਰ ਲੋਕ ਫੜੇ ਗਏ ਸਨ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

ਸਾਬਕਾ ਬੱਲੇਬਾਜ਼ ਦੀ ਪ੍ਰਬੰਧਨ ਟੀਮ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 34 ਸਾਲ ਦੇ ਰੈਨਾ ਨੂੰ ਘਟਨਾ ਦੇ ਸਮੇਂ ਸਥਾਨਕ ਸਮਾਂ ਹੱਦ (ਕਲੱਬ ਖੁੱਲ੍ਹਾ ਰਹਿਣ ਦੀ) ਅਤੇ ਦੂਜੇ ਨਿਯਮਾਂ ਦੀ ਜਾਣਕਾਰੀ ਨਹੀਂ ਸੀ। ਬਿਆਨ ਮੁਤਾਬਕ, ‘ਸੁਰੇਸ਼ ਇੱਕ ਸ਼ੂਟ ਲਈ ਮੁੰਬਈ ਵਿੱਚ ਸਨ, ਜੋ ਦੇਰ ਤੱਕ ਚੱਲਿਆ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਰਾਤ ਦੇ ਭੋਜਨ ਲਈ ਸੱਦਿਆ ਸੀ। ਉਨ੍ਹਾਂ ਨੂੰ ਸਥਾਨਕ ਸਮਾਂ ਹੱਦ ਅਤੇ ਨਿਯਮਾਂ ਦੀ ਜਾਣਕਾਰੀ ਨਹੀਂ ਸੀ।’ ਉਨ੍ਹਾਂ ਕਿਹਾ, ‘ਇਸ ਬਾਰੇ ਵਿੱਚ ਦੱਸੇ ਜਾਣ ਦੇ ਬਾਅਦ ਉਨ੍ਹਾਂ ਨੇ (ਰੈਨਾ) ਤੁਰੰਤ ਅਧਿਕਾਰੀਆਂ ਵੱਲੋਂ ਨਿਰਧਾਰਤ ਪ੍ਰਕਿਰਿਆਵਾਂ ਦਾ ਪਾਲਨ ਕੀਤਾ ਅਤੇ ਅਣਜਾਣੇ ਵਿੱਚ ਹੋਈ ਇਸ ਘਟਨਾ ਉੱਤੇ ਅਫ਼ਸੋਸ ਜਤਾਇਆ ।’ ਬਿਆਨ ਵਿੱਚ ਕਿਹਾ ਗਿਆ, ‘ਉਹ (ਰੈਨਾ) ਹਮੇਸ਼ਾ ਪੂਰੇ ਸਨਮਾਨ ਨਾਲ ਨਿਯਮ ਅਤੇ ਕਾਨੂੰਨ ਦਾ ਪਾਲਣ ਕਰਦੇ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਣਾ ਜਾਰੀ ਰੱਖਣਗੇ।’ 

ਇਹ ਵੀ ਪੜ੍ਹੋ: ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ

ਇਸ ਤੋਂ ਪਹਿਲਾਂ ਪੁਲਸ ਨੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ ਕੋਲ ਇੱਕ ਕਲੱਬ ਉੱਤੇ ਛਾਪੇਮਾਰੀ ਕੀਤੀ ਅਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਰੈਨਾ ਅਤੇ ਬਾਲੀਵੁੱਡ ਹਸਤੀ ਸੁਜੈਨ ਖਾਨ ਸਮੇਤ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ਕੋਲ ਡਰੈਗਨ ਫਲਾਈ ਐਕਸਪੀਰੀਅਨਸ ਕਲੱਬ ਵਿੱਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ 13 ਔਰਤਾਂ ਅਤੇ ਕਲੱਬ ਦੇ 7 ਕਰਮਚਾਰੀ ਵੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਔਰਤਾਂ ਨੂੰ ਨੋਟਿਸ ਦੇਣ ਦੇ ਬਾਅਦ ਛੱਡ ਦਿੱਤਾ ਗਿਆ, ਜਦੋਂ ਕਿ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਇਹ ਵੀ ਪੜ੍ਹੋ: ਸਾਲ 2020 ’ਚ ਸੈਂਕੜੇ ਲਈ ਤਰਸੇ ਵਿਰਾਟ ਕੋਹਲੀ, 12 ਸਾਲ ਬਾਅਦ ਫਿਰ ਖਾਮੋਸ਼ ਰਿਹਾ ਬੱਲਾ

ਪੁਲਸ ਮੁਤਾਬਕ ਤੈਅ ਸਮਾਂ ਹੱਦ ਤੋਂ ਜ਼ਿਆਦਾ ਦੇਰ ਤੱਕ ਖੁੱਲੇ੍ਹ ਰਹਿਣ ਅਤੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਣ ਕਾਰਨ ਕਲੱਬ ਉੱਤੇ ਛਾਪੇਮਾਰੀ ਕੀਤੀ ਗਈ। ਰੈਨਾ ਨੇ ਭਾਰਤ ਲਈ 18 ਟੈਸਟ, 226 ਵਨਡੇ ਅਤੇ 78 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਇਸ ਸਾਲ ਅਗਸਤ ਵਿੱਚ ਸੰਨਿਆਸ ਦੀ ਘੋਸ਼ਣਾ ਕੀਤੀ ਸੀ।  

ਇਹ ਵੀ ਪੜ੍ਹੋ: ਕਿਸਾਨਾਂ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਬੌਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ ਦੀ ਕੀਤੀ ਅਪੀਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry