ਡੇਲ ਸਟੇਨ ਦੀ ਇਸ ਗੇਂਦ ਨੂੰ ਵੇਖ ਹੈਰਾਨ ਰਹਿ ਗਏ ਸੁਰੇਸ਼ ਰੈਨਾ

04/22/2019 4:31:53 PM

ਸਪਰੋਟਸ ਡੈਸਕ— ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ ਇਕ ਦੌੜ ਦੇ ਫਰਕ ਨਾਲ ਹਰਾ ਕੇ ਇਸ ਸੀਜ਼ਨ ਆਪਣੀ ਤੀਜੀ ਜਿੱਤ ਦਰਜ ਕੀਤੀ। ਆਖਰੀ ਓਵਰ ਤੱਕ ਗਏ ਇਸ ਰੋਮਾਂਚਕ ਮੁਕਾਬਲੇ ਨੂੰ ਵਿਰਾਟ ਕੋਹਲੀ ਦੀ ਟੀਮ ਨੇ ਆਖਰੀ ਪਲਾਂ 'ਚ ਆਪਣੇ ਨਾਂ ਕੀਤਾ। 162 ਦੌੜਾਂ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਡੇਲ ਸਟੇਨ ਨੇ ਪਾਰੀ ਦੇ ਪਹਿਲੇ ਹੀ ਓਵਰ ਦੀ ਆਖਰੀ ਦੋ ਗੇਂਦਾਂ 'ਤੇ ਦੋ ਵਿਕਟਾਂ ਲੈ ਕੇ ਚੇਨਈ ਨੂੰ ਬੈਕਫੁੱਟ 'ਤੇ ਭੇਜ ਦਿੱਤਾ। ਸਟੇਨ ਨੇ ਪੰਜਵੀਂ ਗੇਂਦ 'ਤੇ ਆਲਰਾਊਂਡਰ ਖਿਡਾਰੀ ਸ਼ੇਨ ਵਾਟਸਨ ਨੂੰ ਮਾਰਕਸ ਸਟੋਇਨਿਸ ਦੇ ਹੱਥੋਂ ਕੈਚ ਆਊਟ ਕਰਾਇਆ ਤਾਂ ਉਥੇ ਹੀ ਅਗਲੀ ਗੇਂਦ 'ਤੇ ਉਨ੍ਹਾਂ ਨੇ ਸੁਰੇਸ਼ ਰੈਨਾ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਭੇਜਣ ਦਾ ਕੰਮ ਕੀਤਾ। ਸਟੇਨ ਦੀ ਯਾਰਕਰ ਗੇਂਦ 'ਤੇ ਸੁਰੇਸ਼ ਰੈਨਾ ਬੋਲਡ ਹੋਏ ਤੇ ਇੱਥੋਂ ਚੇਨਈ ਦੀਆਂ ਮੁਸ਼ਕਲਾਂ ਵੱਧਦੀਆਂ ਗਈਆਂ।
ਦੂਜੇ ਪਾਸੇ ਸਟੇਨ ਦੀ ਇਸ ਗੇਂਦ ਨੂੰ ਵੇਖ ਡਗਆਊਟ 'ਚ ਬੈਠੇ ਬੈਂਗਲੁਰੂ ਟੀਮ ਦੇ ਬਾਲਿੰਗ ਕੋਚ ਆਸ਼ੀਸ਼ ਨਹਿਰਾ ਵੀ ਹੈਰਾਨ ਰਹਿ ਗਏ। ਨੇਹਿਰਾ ਦਾ ਇਹ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਿਆ ਜਿੱਥੇ ਫੈਂਸ ਨੇ ਉਨ੍ਹਾਂ ਨੂੰ ਜੱਮ ਕੇ ਮਜੇ ਲਈ। ਇੱਕ ਫੈਨ ਨੇ ਲਿੱਖਿਆ ਕਿ ਨੇਹਿਰਾ ਜੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਗੇਂਦਬਾਜ਼ ਇੰਨੀ ਚੰਗੀ ਗੇਂਦਬਾਜੀ ਕਰ ਰਹੇ ਹਨ।