ਸਖਤ ਮਿਹਨਤ ਦੇ ਦਮ ''ਤੇ ਟੀਮ ਇੰਡੀਆ ''ਚ ਹੋਈ ਰੈਨਾ ਦੀ ਵਾਪਸੀ

06/18/2018 4:11:20 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਲਿਮੀਟੇਡ ਓਵਰਾਂ ਦਾ ਸਪੈਸ਼ਲਿਸਟ ਬੱਲੇਬਾਜ਼ ਮੰਨਿਆ ਜਾਂਦਾ ਹੈ। ਪਰ ਲੰਮੇ ਸਮੇਂ ਤੋਂ ਟੀਮ ਤੋਂ ਬਾਹਰ ਹੋਣ ਦੀ ਵਜ੍ਹਾ ਨਾਲ ਫੈਨਜ਼ ਦੀਆਂ ਨਜਰਾਂ 'ਚ ਇਸ ਸਿਤਾਰੇ ਦੀ ਚਮਕ ਥੋੜੀ ਫਿੱਕੀ ਪੈ ਚੁੱਕੀ ਸੀ। ਹਾਲਾਂਕਿ ਆਪਣੀ ਜਬਰਦਸਤ ਫਾਰਮ ਨੂੰ ਸਾਬਤ ਕਰਨ ਦੇ ਬਾਅਦ ਰੈਨਾ ਨੇ ਯੋ-ਯੋ ਟੈਸਟ 'ਚ ਆਪਣੀ ਲਾਜਵਾਬ ਫਿਟਨੈੱਸ ਦਾ ਸਬੂਤ ਵੀ ਦੇ ਦਿੱਤਾ। ਸਈਅਦ ਮੁਸ਼ਤਾਕ ਅਲੀ ਟ੍ਰਾਫੀ 'ਚ ਬਿਹਤਰੀਨ ਪ੍ਰਦਰਸ਼ਨ ਦੇ ਬਾਅਦ ਰੈਨਾ ਦਾ ਬੱਲਾ ਆਈ.ਪੀ.ਐੱਲ. ਸੀਜ਼ਨ-11 'ਚ ਵੀ ਖੂਬ ਚੱਲਿਆ, ਸਈਅਦ ਮੁਸ਼ਤਾਕ ਅਲੀ ਟ੍ਰਾਫੀ 'ਚ ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲਦੇ ਹੋਏ ਰੈਨਾ ਨੇ ਸਿਰਫ 9 ਮੈਚਾਂ 'ਚ 314 ਦੌੜਾਂ ਬਣਾਈਆਂ। ਰੈਨਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦ ਅਫਰੀਕਾ ਦੇ ਦੌਰੇ 'ਤੇ ਟੀ20 ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਉਥੇ ਹੀ ਅੰਬਾਤੀ ਰਾਇਡੂ ਦੇ ਯੋ-ਯੋ ਟੈਸਟ 'ਚ ਫੇਲ ਹੋਣ ਦੇ ਬਾਅਦ ਰੈਨਾ ਨੂੰ ਆਗਾਮੀ ਇੰਗਲੈਂਡ ਦੌਰੇ ਦੀ ਵਨਡੇਅ ਟੀਮ 'ਚ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਦੌਰੇ 'ਤੇ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਤਿੰਨ ਵਨਡੇਅ ਮੈਚ ਖੇਡਣੇ ਹਨ, ਜਿਸ 'ਚ ਰੈਨਾ ਦੀ ਜਗ੍ਹਾ ਪੱਕੀ ਹੋ ਚੁੱਕੀ ਹੈ। ਰੈਨਾ ਦੀ ਵਾਪਸੀ 'ਤੇ ਨਾ ਸਿਰਫ ਖਿਡਾਰੀ ਬਲਕਿ ਟੀਮ ਮੈਨੇਜਮੈਂਟ ਵੀ ਬਹੁਤ ਖੁਸ਼ ਦਿਖਾਈ ਦੇ ਰਹੀ ਹੈ।

ਟੀਮ ਮੈਨੇਜਮੈਂਟ ਦੇ ਇਕ ਮੈਂਬਰ ਨੇ ਰੈਨਾ ਦੀ ਤਾਰੀਫ ਕਰਦੇ ਹੋਏ ਕਿਹਾ, 'ਰੈਨਾ ਨੇ ਖੁਦ ਨੂੰ ਸਾਬਤ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ। 200 ਤੋਂ ਜ਼ਿਆਦਾ ਵਨਡੇਅ ਮੈਚ ਖੇਡਣ ਵਾਲੇ ਰੈਨਾ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ ਕਿ ਇੰਟਰਨੈਸ਼ਨਲ ਵਨਡੇਅ ਕ੍ਰਿਕਟ 'ਚ ਕਿਵੇ ਬੱਲੇਬਾਜ਼ੀ ਕੀਤੀ ਜਾਂਦੀ ਹੈ। ਲਿਮੀਟਡ ਓਵਰਾਂ 'ਚ ਇਸ ਖਿਡਾਰੀ ਦਾ ਕੋਈ ਤੋੜ ਨਹੀਂ।' ਇਸਦੇ ਇਲਾਵਾ ਟੀਮ ਇੰਡੀਆ 'ਚ ਸੁਰੇਸ਼ ਰੈਨਾ ਦੀ ਵਾਪਸੀ 'ਤੇ ਖੁਦ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜਾਂਟੀ ਰੋਡਰਸ ਨੇ ਤਰੀਫਾ ਦੇ ਪੁੱਲ ਬੰਨੇ। ਜਾਂਟੀ ਰੋਡਰਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਮਜ਼ਾਕਿਆ ਅੰਦਾਜ 'ਚ ਲਿਖਿਆ, 'ਤੂੰ ਬਹੁਤ ਮਿਹਨਤ ਕੀਤੀ ਹੈ ਰੈਨਾ। ਗੋਢਿਆ ਤੋਂ ਫੱਟੀ ਜੀਂਨ 'ਤੇ ਸਭ ਬਿਆਨ ਕਰ ਦਿੱਤਾ ਹੈ।'