ਸੰਨਿਆਸ ਦੇ ਬਾਅਦ ਕ੍ਰਿਕਟ ''ਚ ਵਾਪਸੀ ਕਰਣਗੇ ਰੈਨਾ, ਸੰਭਾਲਣਗੇ ਇਸ ਟੀਮ ਦੀ ਕਪਤਾਨੀ

12/10/2020 3:54:54 PM

ਸਪੋਰਟਸ ਡੈਸਕ : ਕ੍ਰਿਕਟ ਦੇ ਹਰ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਸੁਰੇਸ਼ ਰੈਨਾ ਕ੍ਰਿਕਟ ਵਿਚ ਦੁਬਾਰਾ ਵਾਪਸੀ ਕਰਣ ਜਾ ਰਹੇ ਹਨ। ਸੁਰੇਸ਼ ਰੈਨਾ ਨੇ ਇਸ ਸਾਲ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੇ ਬਾਅਦ ਇੰਟਰਨੈਸ਼ਨਲ ਕ੍ਰਿਕਟ ਛੱਡਣ ਦਾ ਫ਼ੈਸਲਾ ਲਿਆ ਸੀ। ਰੈਨਾ ਇਸ ਸਾਲ ਪਰਿਵਾਰਕ ਕਾਰਣਾਂ ਦੀ ਵਜ੍ਹਾ ਨਾਲ ਆਈ.ਪੀ.ਐਲ. ਨਹੀਂ ਖੇਡ ਸਕੇ ਸਨ ਪਰ ਉਹ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ਵਿਚ ਵਾਪਸੀ ਕਰਦੇ ਹੋਏ ਵਿਖਾਈ ਦੇ ਸਕਦੇ ਹਨ।  

ਇਹ ਵੀ ਪੜ੍ਹੋ: ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿੱਤਾ ਪੁੱਤਰ ਨੂੰ ਜਨਮ

ਸੁਰੈਸ਼ ਰੈਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਸ਼ਨੀਵਾਰ ਨੂੰ ਕਾਨਪੁਰ ਪੁੱਜੇ ਅਤੇ ਉਸ ਦੇ ਬਾਅਦ ਉੱਤਰ ਪ੍ਰਦੇਸ਼  ਦੇ ਕ੍ਰਿਕਟ ਕੈਂਪ ਵਿਚ ਹਿੱਸਾ ਲੈਣਗੇ। ਰੈਨਾ ਇਸ ਦੇ ਨਾਲ ਆਪਣੀ ਤਿਆਰੀ ਨੂੰ ਸ਼ਾਨਦਾਰ ਬਣਾਉਣ ਲਈ ਅਭਿਆਸ ਮੈਚ ਵਿਚ ਵੀ ਖੇਡਣਗੇ। ਰੈਨਾ ਨੇ ਕਿਹਾ ਕਿ ਉਹ ਇਸ ਸਾਲ ਸੈਯਦ ਮੁਸ਼ਤਾਕ ਅਲੀ ਟੀ20 ਟਰਾਫੀ ਵਿਚ ਉੱਤਰ ਪ੍ਰਦੇਸ਼ ਦੀ ਟੀਮ ਦੀ ਕਪਤਾਨੀ ਵੀ ਕਰਣਗੇ ਅਤੇ ਉਹ ਆਪਣੀ ਇਸ ਟੀਮ ਨੂੰ ਖ਼ਿਤਾਬ ਦਿਵਾਉਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਪੂਰੀ ਮਿਹਨਤ ਕਰਣਗੇ।  

ਇਹ ਵੀ ਪੜ੍ਹੋ: ਕੋਹਲੀ ਵਨਡੇ 'ਚ ਇਸ ਦਹਾਕੇ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਖਿਡਾਰੀ : ਗਾਵਸਕਰ

ਰੈਨਾ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਅਗਲੇ ਸਾਲ ਹੋਣ ਵਾਲੇ ਆਈ.ਪੀ.ਐਲ. 'ਤੇ ਰਹੇਗਾ। ਰੈਨਾ ਨੇ ਆਪਣਾ ਆਖਰੀ ਫਰਸਟ ਕਲਾਸ ਕ੍ਰਿਕਟ ਮੈਚ ਸਾਲ 2018 ਵਿਚ ਝਾਰਖੰਡ ਖ਼ਿਲਾਫ਼ ਖੇਡਿਆ ਸੀ ਅਤੇ ਉਥੇ ਹੀ ਲਿਸਟ ਏ ਮੈਚ ਉਸੇ ਸਾਲ ਇੰਡੀਆ ਬੀ ਵੱਲੋਂ ਇੰਡੀਆ ਦੀ ਸੀ ਖ਼ਿਲਾਫ਼ ਖੇਡਿਆ ਸੀ। ਰੈਨਾ ਨੇ ਆਪਣਾ ਆਖਰੀ ਮੈਚ ਪਿਛਲੇ ਸਾਲ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਖੇਡਿਆ ਸੀ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

ਧਿਆਨਦੇਣ ਯੋਗ ਹੈ ਕਿ ਰੈਨਾ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਭਾਰਤੀ ਟੀਮ ਵਿਚ ਪਾਰਟ ਟਾਈਮ ਗੇਂਦਬਾਜ਼ਾਂ ਦਾ ਕੰਮ ਮਹੱਤਵਪੂਰਣ ਹੁੰਦਾ ਹੈ। ਬੱਲੇਬਾਜ਼ਾਂ ਨੂੰ ਵੀ ਗੇਂਦਬਾਜ਼ੀ ਕਰਣੀ ਚਾਹੀਦੀ ਹੈ ਅਤੇ ਇਹ ਹਮੇਸ਼ਾ ਟੀਮ ਲਈ ਲਾਭਦਾਇਕ ਸਾਬਤ ਹੁੰਦਾ ਰਿਹਾ ਹੈ। ਕਿਸੇ ਵੀ ਕਪਤਾਨ ਲਈ ਉਸ ਦੇ ਬੱਲੇਬਾਜ਼ 4 ਤੋਂ 5 ਓਵਰ ਕਰ ਦੇਣ ਅਤੇ ਦੌੜਾਂ 'ਤੇ ਲਗਾਮ ਲਗਾਏ । ਸਚਿਨ, ਸਹਿਵਾਗ ਅਤੇ ਰਾਜ ਕੁਮਾਰ ਵਰਗੇ ਬੱਲੇਬਾਜ਼ ਭਾਰਤੀ ਟੀਮ ਲਈ ਕਈ ਵਾਰ ਰੈਗੂਲਰ ਗੇਂਦਬਾਜ਼ੀ ਕਰਦੇ ਸਨ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

ਨੋਟ : ਕ੍ਰਿਕਟ 'ਚ ਸੁਰੇਸ਼ ਰੈਨਾ ਦੀ ਵਾਪਸੀ 'ਤੇ ਕੀ ਕਹਿਣਾ ਚਾਹੋਗੇ ਤੁਸੀਂ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry