ਸੁਪਰ ਸੀਰੀਜ਼ ਫਾਈਨਲਸ : ਦੁਬਈ ''ਚ ਇਤਿਹਾਸ ਰਚਣ ਤੋਂ ਇਕ ਕਦਮ ਦੂਰ ਸਿੰਧੂ

12/16/2017 11:20:17 PM

ਨਵੀਂ ਦਿੱਲੀ— ਵਿਸ਼ਵ ਨੰਬਰ-3 ਪੀ. ਵੀ. ਸਿੰਧੂ ਇਤਿਹਾਸ ਰਚਣ ਤੋਂ ਸਿਰਫ ਇਕ ਕਦਮ ਦੂਰ ਹੈ। ਭਾਰਤ ਦੀ ਸਟਾਰ ਸ਼ਟਲਰ ਸੁਪਰ ਸੀਰੀਜ਼ ਫਾਈਨਲਸ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। 22 ਸਾਲ ਦੀ ਸਿੰਧੂ ਨੇ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਵਿਸ਼ਵ ਨੰਬਰ-8 ਚੀਨ ਦੀ ਚੇਨ ਯੁਫੇਈ ਨੂੰ ਹਰਾ ਦਿੱਤਾ। ਦੁਬਈ ਦੇ ਸ਼ੇਖ ਹਮਦਾਨ ਇੰਡੌਰ ਸਟੇਡੀਅਮ 'ਚ ਸਿੰਧੂ ਨੇ 19 ਸਾਲ ਦੀ ਯੁਫੇਈ ਨੂੰ ਚੁਣੌਤੀ 58 ਮਿੰਟ 'ਚ ਸਿੱਧੇ ਸੈੱਟ 'ਚ 21-15, 21-18 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਸਿੰਧੂ ਨੇ ਆਪਣੇ ਕਰੀਅਰ 'ਚ ਚੌਥੀ ਵਾਰ ਯੁਫੇਈ ਨੂੰ ਹਰਾਇਆ। ਦੋਵੇਂ 6ਵੀਂ ਵਾਰ ਆਹਮੋ-ਸਾਹਮਣੇ ਸੀ।
2016 'ਚ ਸੈਮੀਫਾਈਨਲ ਤੱਕ ਦਾ ਸਫਰ ਤੈਅ ਕਰ ਚੁੱਕੀ ਸਿੰਧੂ ਇਸ ਵਾਰ ਹੁਣ ਪੂਰੇ ਟੂਰਨਾਮੈਂਟ 'ਚ ਬੇਮਿਸਾਲ ਹੈ। ਫਾਈਨਲ 'ਚ ਐਤਵਾਰ ਨੂੰ ਉਸਦਾ ਮੁਕਾਬਲਾ ਵਿਸ਼ਵ ਨੰਬਰ-2 ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ।