ਪਿਚ ਦੀ ਆਲੋਚਨਾ ਕਰਨ ਵਾਲਿਆਂ ਨੂੰ ਸੁਨੀਲ ਗਾਵਸਕਰ ਨੇ ਦਿੱਤਾ ਇਹ ਜਵਾਬ, ਆਖੀ ਵੱਡੀ ਗੱਲ

02/28/2021 3:28:24 PM

ਸਪੋਰਟਸ ਡੈਸਕ: ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਗੁਲਾਬੀ ਗੇਂਦ ਨਾਲ ਖੇਡਿਆ ਗਿਆ ਤੀਜਾ ਟੈਸਟ ਮੈਚ ਸਿਰਫ਼ ਦੋ ਦਿਨ ’ਚ ਖ਼ਤਮ ਹੋ ਗਿਆ ਹੈ। 2 ਦਿਨ ’ਚ ਮੈਚ ਖਤਮ ਹੋ ਜਾਣ ਨਾਲ ਕਈ ਖਿਡਾਰੀਆਂ ਨੇ ਇਸ ਪਿਚ ਨੂੰ ਲੈ ਕੇ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਪਿਚ ਟੈਸਟ ਮੈਚ ਲਈ ਸਹੀ ਨਹੀਂ ਹੈ। ਉੱਧਰ ਪਿਚ ’ਤੇ ਚੁੱਕੇ ਜਾ ਰਹੇ ਸਵਾਲਾਂ ’ਤੇ ਕਈ ਖਿਡਾਰੀਆਂ ਦਾ ਮੰਨਣਾ ਹੈ ਕਿ ਬੱਲੇਬਾਜ਼ੀ ਖਰਾਬ ਹੋਈ ਹੈ। ਹੁਣ ਇਸ ਮੁੱਦੇ ’ਤੇ ਸਾਬਕਾ ਭਾਰਤੀ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਬਿਆਨ ਦਿੱਤਾ ਹੈ। ਗਾਵਸਕਰ ਨੇ ਕਿਹਾ ਕਿ ਪਿਚ ਦੀ ਇੰਨੀ ਆਲੋਚਨਾ ਕਰਨੀ ਠੀਕ ਨਹੀਂ ਹੈ।


ਗਾਵਸਕਰ ਨੇ ਕਿਹਾ ਕਿ ਇਸ ਦੁਨੀਆ ’ਚ ਹਰ ਕਿਸੇ ਦੀ ਆਪਣੀ ਰਾਏ ਹਨ। ਜਦੋਂ ਪਿਚ ’ਤੇ ਹੋ ਰਹੀਆਂ ਆਲੋਚਨਾਵਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਪਿਚ ਦੀ ਕੁਝ ਜ਼ਿਆਦਾ ਆਲੋਚਨਾ ਕੀਤੀ ਜਾ ਰਹੀ ਹੈ ਜੋ ਠੀਕ ਨਹੀਂ ਹੈ। ਇੰਗਲੈਂਡ ਦੇ ਸਾਬਕਾ ਖਿਡਾਰੀ ਜਿਓਫਰੀ ਬਾਇਕਾਟ, ਨਾਸਿਰ ਹੁਸੈਨ ਅਤੇ ਮਾਈਕ ਅਰਥਟਨ ਨੇ ਸਹੀ ਕਿਹਾ ਪਰ ਉਸ ਤੋਂ ਬਾਅਦ ਕਿਸੇ ਦੀ ਆਲੋਚਨਾ ਠੀਕ ਨਹੀਂ ਸੀ। ਗਾਵਸਕਰ ਨੇ ਕਿਹਾ ਕਿ ਇਹ ਪਿਚ ਅਜਿਹੀ ਨਹੀਂ ਸੀ ਜਿਥੇ ਗੇਂਦ ਖਰਾਬ ਉਛਾਲ ਲੈ ਰਹੀ ਹੈ ਅਤੇ ਨਾ ਹੀ ਇਸ ਪਿਚ ’ਤੇ ਕੁਝ ਗ਼ਲਤ ਹੋਇਆ ਹੈ। ਇਸ ਪਿਚ ’ਤੇ ਉਛਾਲ ਠੀਕ ਸੀ। ਹਾਂ ਇਸ ਪਿਚ ’ਤੇ ਗੇਂਦ ਟਰਨ ਲੈ ਰਹੀ ਸੀ ਪਰ ਇਕ ਟੈਸਟ ਮੈਚ ਦੇ ਬੱਲੇਬਾਜ਼ ਨੂੰ ਇਨ੍ਹਾਂ ਚੀਜ਼ਾਂ ਤੋਂ ਨਿਪਟਣਾ ਆਉਣਾ ਚਾਹੀਦਾ ਹੈ। 
ਉਨ੍ਹਾਂ ਨੇ ਟਰਨ ਅਤੇ ਸਿੱਧੀ ਗੇਂਦ ਨੂੰ ਇਨ੍ਹਾਂ ਪਿਚ ’ਤੇ ਖੇਡਣਾ ਆਉਣਾ ਚਾਹੀਦਾ।


ਗਾਵਸਕਰ ਨੇ ਕਿਹਾ ਕਿ ਜੇਕਰ ਤੁਸੀਂ ਸਾਰੇ ਬੱਲੇਬਾਜ਼ਾਂ ਦੇ ਆਊਟ ਹੋਣ ਦੇ ਤਰੀਕੇ ਨੂੰ ਦੇਖੋ ਤਾਂ ਇਸ ’ਚ ਉਨ੍ਹਾਂ ਦੀ ਹੀ ਗ਼ਲਤੀ ਦਿਖਾਈ ਦੇਵੇਗੀ। ਇਸ ’ਚ ਪਿਚ ਦਾ ਕੋਈ ਦੋਸ਼ ਨਹੀਂ ਹੈ। ਇਹ ਸਿਰਫ਼ ਮਾਨਸਿਕਤਾ ਹੈ ਜੋ ਉਨ੍ਹਾਂ ਨੇ ਕਰਕੇ ਦਿਖਾਇਆ। ਰੋਹਿਤ ਸ਼ਰਮਾ ਨੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ’ਚ ਚੰਗੀ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਪਿਚ ’ਤੇ ਕਿੰਝ ਦੌੜਾਂ ਬਣਾਈਆਂ ਜਾ ਸਕਦੀਆਂ ਹਨ। 

Aarti dhillon

This news is Content Editor Aarti dhillon