ਇੰਡੀਅਨ ਸੁਪਰ ਲੀਗ : ਓਡੀਸ਼ਾ ਨੂੰ ਹਰਾ ਕੇ ਚੋਟੀ ''ਤੇ ਪਹੁੰਚਿਆ ਬੈਂਗਲੁਰੂ FC

01/23/2020 9:35:04 AM

ਸਪੋਰਟਸ ਡੈਸਕ— ਮੌਜੂਦਾ ਚੈਂਪੀਅਨ ਬੈਂਗਲੁਰੂ ਐੱਫ. ਸੀ. ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਮੁਕਾਬਲੇ 'ਚ ਓਡੀਸ਼ਾ ਐੱਫ. ਸੀ. ਨੂੰ ਬੁੱਧਵਾਰ 3-0 ਨਾਲ ਕਰਾਰੀ ਦੇ ਕੇ ਅੰਕ ਸੂਚੀ 'ਚ ਫਿਰ ਤੋਂ ਚੋਟੀ 'ਤੇ ਪਹੁੰਚ ਗਿਆ। ਸ਼੍ਰੀ ਕਾਂਤੀਰਾਵਾ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਬੈਂਗਲੁਰੂ ਲਈ ਦੇਸ਼ੋਰਨ ਬ੍ਰਾਊਨ (23ਵੇਂ ਮਿੰਟ), ਰਾਹੁਲੇ ਭੇਕੇ (25ਵੇਂ ਮਿੰਟ) ਅਤੇ ਕਪਤਾਨ ਸੁਨੀਲ ਛੇਤਰੀ (61ਵੇਂ ਮਿੰਟ 'ਤੇ ਪੈਨਲਟੀ 'ਤੇ) ਨੇ ਗੋਲ ਕੀਤੇ। ਬੈਂਗਲੁਰੂ ਦੇ 14 ਮੈਚਾਂ 'ਚੋਂ 25 ਅੰਕ ਹੋ ਗਏ ਹਨ ਅਤੇ ਉਹ ਦੋ ਵਾਰ ਦੇ ਚੈਂਪੀਅਨ ਏ. ਟੀ. ਕੇ. (24) ਤੋਂ ਅੱਗੇ ਨਿਕਲ ਗਿਆ ਹੈ। ਓਡੀਸ਼ਾ ਐੱਫ. ਸੀ. 14 ਮੈਚਾਂ ਤੋਂ 21 ਅੰਕ ਲੈ ਕੇ ਚੌਥੇ ਸਥਾਨ 'ਤੇ ਬਰਕਰਾਰ ਹੈ।

Tarsem Singh

This news is Content Editor Tarsem Singh