ਗਿੱਟੇ ਦੀ ਸੱਟ ਕਾਰਨ ਛੇਤਰੀ ਜਾਰਡਨ ਦੇ ਖਿਲਾਫ ਨਹੀਂ ਖੇਡਣਗੇ

11/13/2018 10:40:29 AM

ਨਵੀਂ ਦਿੱਲੀ— ਭਾਰਤ ਦੇ ਸਟ੍ਰਾਈਕਰ ਸੁਨੀਲ ਛੇਤਰੀ ਗਿੱਟੇ ਦੀ ਸੱਟ ਕਾਰਨ ਜਾਰਡਨ ਦੇ ਖਿਲਾਫ ਹੋਣ ਵਾਲੇ ਕੌਮਾਂਤਰੀ ਦੋਸਤਾਨਾ ਮੈਚ 'ਚ ਨਹੀਂ ਖੇਡ ਸਕਣਗੇ। ਛੇਤਰੀ ਪੰਜ ਨਵੰਬਰ ਨੂੰ ਬੈਂਗਲੁਰੂ ਦੇ ਕੇਰਲ ਬਲਾਸਟਰ ਦੇ ਖਿਲਾਫ ਆਈ.ਐੱਸ.ਐੱਚ. ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ।

ਭਾਰਤੀ ਟੀਮ ਦੇ ਫਿਜ਼ੀਓਥੈਰੇਪਿਸਟ ਗਿਗੀ ਜਾਰਜ ਨੇ ਕਿਹਾ,''ਬੈਂਗਲੁਰੂ ਐੱਫ.ਸੀ. ਨੇ ਡਾਕਟਰੀ ਟੀਮ ਨੇ ਐੱਮ.ਆਰ.ਆਈ. ਸਮੇਤ ਹੋਰ ਰਿਪੋਰਟਾਂ ਸਾਨੂੰ ਸੌਂਪੀਆਂ ਹਨ ਅਤੇ ਅਸੀਂ ਉਨ੍ਹਾਂ ਦੀ ਕਾਫੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ। ਸੁਨੀਲ ਨੂੰ 2 ਹਫਤਿਆਂ ਦੇ ਆਰਾਮ ਦੀ ਜ਼ਰੂਰਤ ਹੈ ਅਤੇ ਢੁਕਵੇਂ ਇਲਾਜ ਦੇ ਬਾਅਦ ਹੀ ਉਹ ਅਭਿਆਸ ਕਰ ਸਕੇਗਾ।'' ਭਾਰਤੀ ਟੀਮ ਦੇ ਡਾਕਟਰ ਸ਼ੇਰਵਿਨ ਸ਼ਰਾਫ ਨੇ ਕਿਹਾ, ''ਇਸ ਤਰ੍ਹਾਂ ਦੀਆਂ ਸੱਟਾਂ ਕਾਰਨ ਉਹ ਦੌਰੇ 'ਤੇ ਨਹੀਂ ਜਾ ਸਕਦਾ ਹੈ। ਉਸ ਨੂੰ ਆਰਾਮ ਦੀ ਜ਼ਰੂਰਤ ਹੈ।''

Tarsem Singh

This news is Content Editor Tarsem Singh