ਸੁੰਦਰ ਸਿੰਘ ਨੇ ਵਿਸ਼ਵ ਪੈਰਾਐਥਲੈਟਿਕ 'ਚ ਭਾਰਤ ਦੇ ਨਾਂ ਕੀਤਾ ਸੋਨ ਤਮਗਾ

07/15/2017 2:02:08 PM

ਲੰਡਨ— ਲੰਡਨ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੁੰਦਰ ਸਿੰਘ ਗੁਰਜਰ ਨੇ ਸੋਨ ਤਮਗਾ ਜਿੱਤਿਆ ਹੈ। ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਸੁੰਦਰ ਸਿੰਘ ਗੁਰਜਰ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਐੱਫ-46 ਮੁਕਾਬਲੇ 'ਚ ਇਹ ਕਮਾਲ ਕੀਤਾ। 

ਸੁੰਦਰ ਸਿੰਘ ਨੇ ਇਸ ਮੁਕਾਬਲੇ 'ਚ ਆਪਣਾ ਨਿੱਜੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 60.36 ਮੀਟਰ ਤੱਕ ਜੈਵਲਿਨ ਸੁੱਟਿਆ। ਸ਼੍ਰੀਲੰਕਾ ਦੇ ਦਿਨੇਸ਼ ਪ੍ਰਿਆਂਥਾ ਹੇਰਾਥ 57.93 ਮੀਟਰ ਦੇ ਨਾਲ ਦੂਜੇ ਜਦਕਿ ਸਾਬਕਾ ਚੈਂਪੀਅਨ ਚੀਨ ਦੇ ਗੁਓ ਚੁਨਲਿਆਂਗ ਸੀਜ਼ਨ ਦੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ 56.14 ਮੀਟਰ ਦੇ ਨਾਲ ਤੀਜੇ ਸਥਾਨ 'ਤੇ ਰਹੇ। ਤਮਗਾ ਜਿੱਤਣ ਦੇ ਬਾਅਦ ਸੁੰਦਰ ਨੇ ਕਿਹਾ, ''ਮੈਂ ਜਿੱਤਣਾ ਚਾਹੁੰਦਾ ਸੀ। ਮੇਰੇ ਦਿਮਾਗ 'ਚ ਬਸ ਇਹੋ ਸੀ। ਮੈਂ ਇਸ ਦਿਨ ਦੇ ਲਈ ਪਿਛਲੇ 4 ਸਾਲਾਂ ਤੋਂ ਤਿਆਰੀ ਕਰ ਰਿਹਾ ਸੀ।''