ਸੁਮਿਤ ਨੇ ਜਿੱਤਿਆ ਹੁਕਮ ਚੰਦ ਦੰਗਲ

09/09/2017 2:16:12 AM

ਨਵੀਂ ਦਿੱਲੀ— ਦ੍ਰੋਣਾਚਾਰੀਆ ਐਵਾਰਡੀ ਮਹਾਬਲੀ ਸਤਪਾਲ ਦੇ ਚੇਲੇ ਸੁਮਿਤ ਨੇ ਰੋਹਤਕ ਦੇ ਮੇਹਰ ਸਿੰਘ ਨੂੰ 4-0 ਨਾਲ ਹਰਾ ਕੇ ਇਥੇ ਬਵਾਨਾ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਆਯੋਜਿਤ 42ਵੇਂ ਸਵ. ਹੁਕਮ ਸਿੰਘ ਯਾਦਗਾਰ ਦੰਗਲ 'ਚ ਸਭ ਤੋਂ ਵੱਡੀ ਕੁਸ਼ਤੀ ਜਿੱਤ ਲਈ। ਪਦਮ ਵਿਭੂਸ਼ਣ ਨਾਲ ਸਨਮਾਨਿਤ ਸਤਪਾਲ ਦੇ ਛਤਰਸਾਲ ਸਟੇਡੀਅਮ ਅਖਾੜੇ ਦੇ ਹਿੰਦ ਕੇਸਰੀ ਪਹਿਲਵਾਨ ਸੁਮਿਤ ਨੇ ਹਰਿਆਣਾ ਕੇਸਰੀ ਮੇਹਰ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 4-0 ਨਾਲ ਹਰਾ ਕੇ ਦਰਸ਼ਕਾਂ ਦੀ ਵਾਹ-ਵਾਹੀ ਲੁੱਟ ਲਈ। ਸੁਮਿਤ ਨੂੰ ਇਸ ਜਿੱਤ ਤੋਂ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। 1 ਲੱਖ ਰੁਪਏ ਦੀ ਇਕ ਹੋਰ ਵੱਡੀ ਕੁਸ਼ਤੀ ਛਤਰਸਾਲ ਦੇ ਹੀ ਸਤੇਂਦਰ ਮਲਿਕ ਨੇ ਪਾਨੀਪਤ ਦੇ ਸੁਰਜੀਤ ਨੂੰ 1-0 ਨਾਲ ਹਰਾ ਕੇ ਜਿੱਤੀ।