ਟੋਕੀਓ ਓਲੰਪਿਕ ''ਚ ਨਿਸ਼ਾਨੇਬਾਜ਼ੀ ਤੋਂ ਘੱਟੋ-ਘੱਟ ਦੋ ਤਮਗਿਆਂ ਦੀ ਉਮੀਦ : ਸੁਮਾ ਸ਼ਿਰੂਰ

01/05/2020 12:18:52 PM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਰਾਈਫਲ ਟੀਮ ਕੋਚ ਸੁਮਾ ਸ਼ਿਰੂਰ ਨੂੰ ਭਾਰਤੀ ਨਿਸ਼ਾਨੇਬਾਜ਼ੀ ਦਲ ਤੋਂ ਟੋਕੀਓ ਓਲੰਪਿਕ ਤੋਂ ਘੱਟੋ-ਘੱਟ ਦੋ ਤਮਗੇ ਜਿੱਤਣ ਦੀ ਉਮੀਦ ਹੈ। ਸ਼ਿਰੂਰ ਨੇ ਕਿਹਾ ਕਿ ਭਾਰਤ ਦੋ-ਤਿੰਨ ਨਿਸ਼ਾਨੇਬਾਜ਼ੀ ਮੁਕਾਬਲਿਆਂ 'ਚ ਕਾਫੀ ਮਜ਼ਬੂਤ ਹੈ।

ਥਿਰੂਰ ਨੇ ਅੱਗੇ ਕਿਹਾ, ''ਮੈਨੂੰ ਲਗਦਾ ਹੈ ਕਿ ਜਿੱਥੋਂ ਤਕ ਨਿਸ਼ਾਨੇਬਾਜ਼ੀ ਦਾ ਸਬੰਧ ਹੈ ਤਾਂ ਭਾਰਤ ਖੇਡ ਦੇ ਸਿਖਰ 'ਤੇ ਹੈ। ਨਿਸ਼ਾਨੇਬਾਜ਼ ਕਾਫੀ ਹੁਨਰਮੰਦ ਹਨ। ਉਨ੍ਹਾਂ ਦੇ ਹੱਥ ਅਤੇ ਅੱਖ ਦਾ ਤਾਲਮੇਲ ਕਾਫੀ ਚੰਗਾ ਹੈ। ਹਰ ਨਿਸ਼ਾਨੇਬਾਜ਼ ਤਮਗਾ ਜਿੱਤਣ ਦੀ ਸਮਰਥਾ ਰਖਦਾ ਹੈ।'' ਸ਼ਿਰੂਰ ਨੇ ਕਿਹਾ, ''ਅਸੀਂ ਦੋ ਤਿੰਨ ਮੁਕਾਬਲਿਆਂ 'ਚ ਕਾਫੀ ਮਜ਼ਬੂਤ ਹਾਂ ਅਤੇ ਮੈਨੂੰ ਇਸ ਵਾਰ ਦੋ ਓਲੰਪਿਕ ਤਮਗਿਆਂ ਦੀ ਉਮੀਦ ਹੈ।

Tarsem Singh

This news is Content Editor Tarsem Singh