ਡੋਪਿੰਗ ਦੇ ਦੋਸ਼ੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਗੋਇਲ

06/29/2017 8:48:57 PM

ਨਵੀਂ ਦਿੱਲੀ — ਖੇਡ ਮੰਤਰੀ ਵਿਜੇ ਗੋਇਲ ਨੇ ਅੱਜ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਵਾਲੇ ਪੋਸ਼ਟਿਕ ਭੋਜਨ ਦਾ ਆਯਾਤ ਅਤੇ ਬਿਕਰੀ ਉਨ੍ਹਾਂ ਦੇ ਮੰਤਰਾਲੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਡੋਪਿੰਗ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਨੂੰ ਕਿਹਾ। ਗੋਇਲ ਨੇ ਇੱਥੇ ਕਿਹਾ ਕਿ ਖੇਡਾਂ 'ਚ ਪੋਸ਼ਟਿਕ ਪੂਰਕ ਭੋਜਨ ਵਿਸ਼ੇ 'ਤੇ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਖਿਡਾਰੀਆਂ ਨੂੰ ਸੁਰੱਖਿਅਤ ਅਤੇ ਚੰਗੇ ਪੋਸ਼ਟਿਕ ਪਦਾਰਥ ਮੁਹੱਈਆਂ ਕਰਾਉਣ ਦਾ ਸਮੇਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੇਠਲੇ ਪੱਧਰ ਦੀਆਂ ਪਾਬਦੀਸ਼ੁਦਾ ਦਵਾਈਆਂ ਤੋਂ ਪੂਰਕ ਪੋਸ਼ਟਿਕ ਭੋਜਨ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਖਿਡਾਰੀ ਉਨ੍ਹਾਂ ਦਾ ਉਪਯੋਗ ਕਰਕੇ ਡੋਪਿੰਗ ਰੋਧੀ ਦੇ ਤਹਿਤ ਫਸ ਜਾਂਦੇ ਹਨ।
ਇਸ ਲਈ ਜੋ ਪੂਰਕ ਭੋਜਨ ਵਿਦੇਸ਼ਾਂ 'ਚੋਂ ਆਉਂਦੇ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਪਦਾਰਥ ਡੋਪਿੰਗ ਫਰੀ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੂੰ ਉਤਪਾਦ 'ਤੇ ਹੋਣੀ ਚਾਹੀਦੀ।
ਗੋਇਲ ਨੇ ਕਿਹਾ ਕਿ ਇਸ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜੋ ਇਹ ਤੈਅ ਕਰੇ ਕਿ ਆਯਾਤ ਕਿੰਨਾ ਜ਼ਰੂਰੀ ਹੈ ਅਤੇ ਕੀ ਅਸੀਂ ਭਾਰਤ 'ਚ ਹੀ ਖਿਡਾਰੀਆਂ ਦੇ ਲਈ ਪੋਸ਼ਟਿਕ ਭੋਜਨ ਅਤੇ ਸਪਲੀਮੈਂਟ ਤਿਆਰ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਾਸ਼ਟਰੀ ਖੇਡ ਪ੍ਰ੍ਰਤੀਯੋਗਿਤਾਵਾਂ 'ਚ ਖੇਡਾਂ ਨੂੰ ਡੋਪ ਮੁਕਤ ਬਣਾਉਣ ਅਤੇ ਵਿਸ਼ੁੱਧ ਖੇਡ ਭਾਵਨਾ ਵਿਕਸਿਤ ਕਰਨ ਦੀ ਦਿਸ਼ਾ 'ਚ ਉਨ੍ਹਾਂ ਦੇ ਮੰਤਰਾਲੇ, ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ਗੰਭੀਰ ਅਤੇ ਸਾਰਥਕ ਕੋਸ਼ਿਸ਼  ਕਰ ਰਹੀ ਹੈ।
ਗੋਇਲ ਨੇ ਕਿਹਾ ਕਿ ਸਿਹਤ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੰਤਰਾਲੇ ਪ੍ਰਤੀਬੰਧ ਹਨ। ਡੋਪਿੰਗ ਖਿਲਾਫ ਜਾਗਰੂਕਤਾ ਲਿਆਉਣ ਲਈ ਨਾਡਾ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਨੂੰ ਸਖ਼ਤ ਨਿਯਮ ਬਣਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਐਂਟੀ ਡੋਪਿੰਗ ਏਜੰਸੀ ਵਾੜਾ ਦੀ ਪ੍ਰਤੀਬਧਿੰਤ ਸੂਚੀ 'ਚ ਹਰ ਸਾਲ ਬਦਲਾਅ ਹੁੰਦੇ ਹਨ । ਇਨ੍ਹਾਂ ਨਿਯਮਾ ਦੀ ਜਾਣਕਾਰੀ ਖੇਡ ਸਥਾਨਾਂ, ਮਹਾਸੰਘਾਂ, ਕੋਚ ਅਤੇ ਖਿਡਾਰੀਆਂ ਨੂੰ ਨਿਯਮਿਤ ਰੂਪ 'ਚ ਦਿੱਤੀ ਜਾਣੀ ਚਾਹੀਦੀ ਹੈ।