ਸਟੋਕਸ ਨੇ ਇੰਗਲੈਂਡ ਨੂੰ ਜਿਤਾਇਆ, ਪਿਤਾ ਬੋਲਿਆ-ਸਾਂਝੀ ਹੋਣੀ ਚਾਹੀਦੀ ਸੀ ਟਰਾਫੀ

07/19/2019 4:06:44 AM

ਲੰਡਨ— ਇੰਗਲੈਂਡ ਨੂੰ ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਵਿਸ਼ਵ ਜੇਤੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਊਜ਼ੀਲੈਂਡ ਮੂਲ ਦੇ ਖਿਡਾਰੀ ਬੇਨ ਸਟੋਕਸ ਦੇ ਪਿਤਾ ਗੇਰਾਰਡ ਦਾ ਮੰਨਣਾ ਹੈ ਕਿ ਇਹ ਟਰਾਫੀ ਦੋਵਾਂ ਹੀ ਟੀਮਾਂ ਵਿਚ ਸਾਂਝੀ ਹੋਣੀ ਚਾਹੀਦ ੀਸੀ। ਇੰਗਲੈਂਡ ਦੀ ਜਿੱਤ ਵਿਚ ਸਭ ਤੋਂ ਵੱਡੀ ਭੂਮਿਕਾ ਬੱਲੇਬਾਜ਼ ਸਟੋਕਸ ਦੀ ਰਹੀ ਜਿਹੜੀ ਅਸਲ ਵਿਚ ਨਿਊਜ਼ੀਲੈਂਡ ਦਾ ਹੀ ਰਹਿਣ ਵਾਲਾ ਹੈ ਤੇ ਕ੍ਰਾਈਸਟਚਰਚ ਵਿਚ ਜਨਮਿਆ ਸੀ। ਬੇਨ ਆਪਣੇ ਪਰਿਵਾਰ ਦੇ ਨਾਲ 12 ਸਾਲ ਦੀ ਉਮਰ ਤਕ ਨਿਊਜ਼ੀਲੈਂਡ ਵਿਚ ਹੀ ਰਿਹਾ ਸੀ ਪਰ ਪਿਤਾ ਗੇਰਾਰਡ ਰਗਬੀ ਕੋਚ ਦੀ ਨੌਕਰੀ ਮਿਲਣ 'ਤੇ ਉਹ ਇੰਗਲੈਂਡ ਆ ਕੇ ਬਸ ਗਏ ਸੀ ਹਾਲਾਂਕਿ ਗੇਰਾਰਡ ਸਾਲ 2013 ਵਿਚ ਵਾਪਸ ਨਿਊਜ਼ੀਲੈਂਡ ਪਰਤ ਗਿਆ ਪਰ ਸਟੋਕਸ ਇੰਗਲੈਂਡ ਵਿਚ ਹੀ ਰਹਿੰਦਾ ਹੈ ਤਾਂ ਰਾਸ਼ਟਰੀ ਟੀਮ ਵਿਚ ਖੇਡਦਾ ਹੈ। 
ਮੈਚ ਤੋਂ ਬਾਅਦ ਸਟੋਕਸ ਦੇ ਪਿਤਾ ਗੇਰਾਰਡ ਨੇ ਆਪਣੇ ਬੇਟੇ ਦੇ ਪ੍ਰਦਰਸ਼ਨ 'ਤੇ ਖੁਸ਼ੀ ਜਤਾਈ ਪਰ ਮੰਨਿਆ ਕਿ ਇਸ ਮੈਚ ਵਿਚ ਨਿਊਜ਼ੀਲੈਂਡ ਬਰਾਬਰੀ ਨਾਲ ਜਿੱਤ ਦਾ ਹੱਕਦਾਰ ਸੀ। ਗੇਰਾਰਡ ਨੇ ਕਿਹਾ, ''ਮੈਨੂੰ ਪਤਾ ਨਹੀਂ ਸੀ ਕਿ ਕੁਝ ਇੰਨਾ ਅਹਿਮ ਨਿਯਮ ਹੋ ਸਕਦਾ ਹੈ। ਮੈਨੂੰ ਤਾਂ ਲੱਗਦਾ ਹੈ ਕਿ ਮੈਚ ਟਾਈ ਹੋਣ 'ਤੇ ਦੋਵੇਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ  ਐਲਾਨ ਕਰਨਾ ਚਾਹੀਦਾ ਸੀ ਪਰ ਅੱਜ-ਕੱਲ ਅਜਿਹਾ ਹੁੰਦਾ ਨਹੀਂ ਹੈ। ਮੇਰਾ ਮੰਨਣਾ ਹੈ ਕਿ ਕ੍ਰਿਕਟ ਵਿਚ ਇਹ ਹੁਣ ਤਕ ਦਾ ਸਭ ਤੋਂ ਰੋਮਾਂਚਕ ਤੇ ਮਹਾਨ ਮੁਕਾਬਲਾ ਸੀ ਪਰ ਦੁਖ ਦੀ ਗੱਲ ਹੈ ਕਿ ਇਸ ਵਿਚ ਵੀ ਇਕ ਹਾਰ ਜਾਣ ਵਾਲੀ ਟੀਮ ਹੈ। ਬੇਨ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਨਿਊਜ਼ੀਲੈਂਡ ਵਿਚ ਨਿਸ਼ਚਿਤ ਹੀ ਲੋਕ ਉਸ ਤੋਂ ਹੁਣ ਨਫਰਤ ਕਰਨਗੇ।''

Gurdeep Singh

This news is Content Editor Gurdeep Singh