ਸਟੋਕਸ ਦੀ ਤਰ੍ਹਾਂ ਮਿਸ਼ੇਲ ਸਟਾਰਕ ਨੇ ਕੀਤਾ ਕੁਸਲ ਪਰੇਰਾ ਨੂੰ ਆਊਟ (ਵੀਡੀਓ)

10/28/2021 10:07:18 PM

ਦੁਬਈ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਤਹਿਤ ਸ਼੍ਰੀਲੰਕਾ ਦੇ ਵਿਰੁੱਧ ਖੇਡੇ ਗਏ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸ਼੍ਰੀਲੰਕਾ ਦੀ ਟੀਮ ਜਦੋਂ ਸ਼ੁਰੂਆਤੀ ਝਟਕੇ ਤੋਂ ਉੱਭਰ ਗਈ ਸੀ ਤਾਂ ਸਟਾਰਕ ਨੇ ਪਰੇਰਾ ਨੂੰ ਬੋਲਡ ਕਰ ਸ਼੍ਰੀਲੰਕਾ ਨੂੰ ਫਿਰ ਤੋਂ ਦਬਾਅ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ। ਸਟਾਰਕ ਨੇ ਪਰੇਰਾ ਦਾ ਠੀਕ ਉਸੇ ਤਰ੍ਹਾਂ ਵਿਕਟ ਹਾਸਲ ਕੀਤਾ, ਜਿਸ ਤਰ੍ਹਾਂ ਕ੍ਰਿਕਟ ਵਿਸ਼ਵ ਕੱਪ ਵਿਚ ਉਨ੍ਹਾਂ ਨੇ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦਾ ਵਿਕਟ ਹਾਸਲ ਕੀਤਾ ਸੀ। ਦੇਖੋ ਵੀਡੀਓ-

ਇਹ ਖ਼ਬਰ ਪੜ੍ਹੋ-  ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ

ਇਹ ਖ਼ਬਰ ਪੜ੍ਹੋ- ਨਵੀਆਂ ਟੀਮਾਂ 'ਚ ਦਿਲਚਸਪੀ ਦਰਸਾਉਂਦੀ ਹੈ ਕਿ IPL ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ : ਧੂਮਲ


ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਸ਼੍ਰੀਲੰਕਾ ਵਿਚਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦਾ 22ਵਾਂ ਮੈਚ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਨੇ ਆਪਣੇ ਪਹਿਲੇ-ਪਹਿਲੇ ਮੈਚ ਜਿੱਤੇ ਹਨ। ਆਸਟਰੇਲੀਆ ਦੇ ਕਪਤਾਨ ਅਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 155 ਦੌੜਾਂ ਦਾ ਟੀਚਾ ਦਿੱਤਾ ਹੈ। ਸਟਾਰਕ ਨੇ ਚਾਰ ਓਵਰਾਂ ਵਿਚ 27 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਤੇ ਪੈਟ ਕਮਿੰਸ ਨੇ 34 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh