IPL ਤੋਂ ਪਹਿਲਾਂ ਬਿੱਗ ਬੈਸ਼ ਲੀਗ 'ਚ ਇਸ ਬੱਲੇਬਾਜ਼ ਦਾ ਤਹਿਲਕਾ, ਬਣਾਇਆ ਇਹ ਵੱਡਾ ਰਿਕਾਰਡ

02/07/2020 12:20:36 PM

ਸਪੋਰਟਸ ਡੈਸਕ— ਆਈ. ਪੀ. ਐੱਲ ਤੋਂ ਪਹਿਲਾਂ ਹੀ ਇਸ ਆਸਟਰੇਲੀਆਈ ਬੱਲੇਬਾਜ਼ ਮਾਰਕਸ ਸਟੋਇਨਸ ਨੇ ਬਿੱਗ ਬੈਸ਼ ਲੀਗ 'ਚ ਤਹਿਲਕਾ ਮਚਾ ਦਿੱਤਾ ਹੈ। ਮੈਲਬਰਨ ਸਟਾਰਸ ਦੇ ਬੱਲੇਬਾਜ਼ ਮਾਰਕਸ ਸਟੋਇਨਸ ਨੇ ਮੌਜੂਦਾ ਬਿੱਗ ਬੈਸ਼ ਲੀਗ (BBL) 'ਚ ਸਿਡਨੀ ਥੰਡਰਸ ਖਿਲਾਫ 54 ਗੇਂਦਾਂ 'ਤੇ ਸ਼ਾਨਦਾਰ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। 30 ਸਾਲਾ ਮਾਰਕਸ ਸਟੋਇਨਸ ਨੇ ਇਸ ਟੂਰਨਾਮੈਂਟ 'ਚ ਹੁਣ ਤਕ 16 ਪਾਰੀਆਂ 'ਚ 695 ਦੌੜਾਂ ਬਣਾ ਚੁੱਕਾ ਹੈ। ਇਸ ਦੇ ਨਾਲ ਹਾਬਰਟ ਹੁਰਿਕੈਂਸ ਦੇ ਓਪਨਰ ਡਿਆਰਸੀ ਸ਼ਾਰਟ ਦਾ ਬੀ. ਬੀ. ਐੱਲ. 2018 ਦੇ 637 ਦੌੜਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਅਜਿਹਾ ਕਰ ਉਹ ਕਿਸੇ ਟਵੰਟੀ-ਕ੍ਰਿਕਟ ਲੀਗ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ।

ਸਟੋਇਨਸ ਨੇ 6 ਅਰਧ ਸੈਂਕੜੇ ਅਤੇ ਇਕ ਸੈਂਕੜੇ ਦੇ ਨਾਲ 57.91 ਦੀ ਔਸਤ ਨਾਲ 695 ਦੌੜਾਂ ਬਣਾਈਆਂ ਹਨ। ਬਿੱਗ ਬੈਸ਼ ਲੀਗ ਟੀ-20 ਟੂਰਨਾਮੈਂਟ 'ਚ ਮਾਰਕਸ ਸਟੋਇਨਸ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 60 ਮੈਚਾਂ 'ਚ 1731 ਦੌੜਾਂ ਬਣਾ ਚੁੱਕਾ ਹੈ ਅਜੇ ਫਿਲਹਾਲ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਜੇਕਰ ਸਟੋਇਨਸ ਇਸ ਫਾਇਨਲ ਮੁਕਾਬਲੇ 'ਚ ਦੌੜਾਂ ਬਣਾਉਣ 'ਚ ਸਫਲ ਰਿਹਾ ਤਾਂ ਉਹ ਕਈ ਦਿੱਗਜਾਂ ਦੇ ਰਿਕਾਰਡ ਤੋੜ ਸਕਦਾ ਹੈ।

ਟੀ-20 ਕ੍ਰਿਕਟ ਟੂਰਨਾਮੈਂਟ ਦੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

973 ਦੌੜਾਂ ਵਿਰਾਟ ਕੋਹਲੀ
ਕੋਹਲੀ ਨੇ ਆਈ. ਪੀ. ਐੱਲ. ਦੇ 2016 ਸੀਜ਼ਨ 'ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਵਲੋਂ ਖੇਡਦੇ ਹੋਏ ਇਕ ਹੀ ਸੀਜ਼ਨ 'ਚ 973 ਦੌੜਾਂ ਬਣਾਈਆਂ ਸਨ। ਕੋਹਲੀ ਨੇ 16 ਪਾਰੀਆਂ 'ਚ ਇਹ ਕਾਰਨਾਮਾ ਕਰ ਦਿਖਾਇਆ ਸੀ। ਇਸ ਦੌਰਾਨ ਉਨ੍ਹਾਂ ਨੇ 7 ਅਰਧ ਸੈਂਕੜੇ ਅਤੇ 4 ਸੈਂਕੜੇ ਲਾਏ ਸਨ। 
ਆਸਟੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੀਆਂ 848 ਦੌੜਾਂ
2016 ਦੇ ਹੀ ਸੀਜ਼ਨ 'ਚ ਸਨਰਾਇਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਰਿਕਾਰਡ 848 ਦੌੜਾਂ ਬਣਾਈਆਂ ਸਨ। ਵਾਰਨਰ ਨੇ ਇਸ ਸੀਜ਼ਨ 'ਚ ਕੁਲ 17 ਪਾਰੀਆਂ ਖੇਡੀਆਂ ਸਨ। ਇਸ ਦੌਰਾਨ ਉਨ੍ਹਾਂ ਨੇ 61 ਦੀ ਔਸਤ ਨਾਲ 9 ਅਰਧ ਸੈਂਕੜੇ ਲਾਏ ਸਨ। 
ਕੇਨ ਵਿਲੀਅਮਸਨ ਬਣਾਈਆਂ ਸਨ 735 ਦੌੜਾਂ  
2018 ਦਾ ਸੀਜ਼ਨ ਕੇਨ ਵਿਲੀਅਮਸਨ ਲਈ ਸ਼ਾਨਦਾਰ ਗਿਆ ਸੀ। ਉਨ੍ਹਾਂ ਨੇ ਸਨਰਾਇਜ਼ਰਸ ਹੈਦਰਾਬਾਦ ਵਲੋਂ ਖੇਡਦੇ ਹੋਏ ਬਤੌਰ ਕਪਤਾਨ 52 ਦੀ ਔਸਤ ਨਾਲ 735 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਇਸ ਦੌਰਾਨ 8 ਅਰਧ ਸੈਂਕੜੇ ਵੀ ਲਾਏ ਸਨ।

ਕ੍ਰਿਸ ਗੇਲ ਨੇ 733 ਦੌੜਾਂ ਬਣਾਈਆ
ਰਾਇਲ ਚੈਲੇਂਜਰਜ਼ ਬੇਂਗਲੁਰੂ ਦੇ ਸਟਾਰ ਪਰਫਾਰਮਰ ਕ੍ਰਿਸ ਗੇਲ ਲਈ 2012 ਦਾ ਸੀਜ਼ਨ ਕਾਫ਼ੀ ਸ਼ਾਨਦਾਰ ਗਿਆ ਸੀ। ਉਨ੍ਹਾਂ ਨੇ ਇਸ ਸੀਜ਼ਨ 'ਚ 733 ਦੌੜਾਂ ਬਣਾਈਆਂ ਸਨ। ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਇਸ ਸੀਜ਼ਨ 'ਚ 46 ਚੌਕੇ ਅਤੇ 59 ਛੱਕੇ ਵੀ ਲਾਏ ਸਨ। 

733 ਮਾਈਕ ਹਸੀ
ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਮਾਈਕ ਹਸੀ 2013 ਦੇ ਆਈ. ਪੀ. ਐੱਲ. ਸੀਜ਼ਨ 'ਚ ਸਭ ਤੋਂ ਚੰਗੇ ਰਹੇ ਸਨ। ਉਨ੍ਹਾਂ ਨੇ 129 ਦੀ ਸਟ੍ਰਾਈਕ ਰੇਟ ਨਾਲ 733 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੀ ਔਸਤ 52 ਦੀ ਰਹੀ ਸੀ।