ਸਮਿਥ ਨੇ ਵਨ ਡੇ ਕਰੀਅਰ ਦਾ 9ਵਾਂ ਸੈਂਕੜਾ ਲਾਇਆ, ਭਾਰਤ ਖਿਲਾਫ ਬਣਾਇਆ ਇਹ ਰਿਕਾਰਡ

01/19/2020 6:17:51 PM

ਸਪੋਰਟਸ ਡੈਸਕ— ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਸੀਰੀਜ ਦਾ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਬੈਂਗਲੁਰੂ ਵਨ ਡੇ ਮੈਚ 'ਚ ਸੈਂਕੜਾ ਲੱਗਾ ਕੇ ਨਵਾਂ ਇਤਿਹਾਸ ਬਣਾ ਦਿੱਤਾ। ਸਮਿਥ ਨੇ ਇਸ ਮੈਚ 'ਚ ਆਪਣੇ ਵਨ ਡੇ ਕਰੀਅਰ ਦਾ 9ਵਾਂ ਸੈਂਕੜਾ ਲਾਇਆ ਅਤੇ ਆਸਟਰੇਲੀਆ ਵਲੋਂ ਚਾਰ ਹਜ਼ਾਰ ਵਨ ਡੇ ਦੌੜਾਂ ਵੀ ਪੂਰੀਆਂ ਕਰ ਲਈਆਂ। ਸਮਿਥ ਨੇ ਇਸ ਦੌਰਾਨ ਟੀਮ ਇੰਡੀਆ ਖਿਲਾਫ ਆਪਣੀ ਸ਼ਾਨਦਾਰ ਔਸਤ ਨੂੰ ਵੀ ਹੋਰ ਮਜਬੂਤ ਕੀਤਾ। ਸਟੀਵ ਸਮਿਥ ਦਾ ਵਨ ਡੇ 'ਚ 9ਵਾਂ ਸੈਂਕਡਾ
ਸਟੀਵ ਸਮਿਥ ਨੇ ਵਨ ਡੇ 'ਚ 9ਵਾਂ ਅਤੇ ਜਦ ਕਿ ਭਾਰਤੀ ਜ਼ਮੀਨ 'ਤੇ ਟੀਮ ਇੰਡੀਆ ਖਿਲਾਫ ਇਹ ਉਸ ਦਾ ਪਹਿਲਾ ਵਨ ਡੇ ਸੈਂਕੜਾ ਹੈ। ਇਸ ਤੋਂ ਇਲਾਵਾ ਸਮਿਥ ਨੇ ਹੁਣ ਤਕ ਭਾਰਤ ਖਿਲਾਫ 3 ਵਨ ਡੇ ਸੈਂਕੜੇ ਅਤੇ 5 ਅਰਧ ਸੈਂਕੜੇ ਲਗਾ ਚੁਕਾ ਹੈ। ਅੰਤਰਰਾਸ਼ਟਰੀ ਸੈਂਕੜਿਆਂ ਦੀ ਗੱਲ ਕਰੀਏ ਉਨ੍ਹਾਂ ਨੇ ਭਾਰਤ ਖਿਲਾਫ 10 ਸੈਂਕੜੇ ਲਾ ਦਿੱਤੇ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਜੈਸੂਰੀਆ, ਜੈਵਰਧਨੇ ਦੀ ਬਰਾਬਰੀ ਕਰ ਲਈ ਹੈ। ਇਨ੍ਹਾਂ ਦੋਵਾਂ ਸਾਬਕਾ ਦਿੱਗਜ ਕ੍ਰਿਕਟਰਾਂ ਨੇ ਵੀ ਭਾਰਤ ਖਿਲਾਫ 10-10 ਅੰਤਰਰਾਸ਼ਟਰੀ ਸੈਂਕੜੇ ਲਾਏ ਸਨ। ਭਾਰਤ ਖਿਲਾਫ ਸਭ ਤੋਂ ਜ਼ਿਆਦਾ 14 ਸੈਂਕੜੇ ਲਾਉਣ ਦਾ ਰਿਕਾਰਡ ਪੋਟਿੰਗ ਦੇ ਨਾਂ ਹੈ। ਇਸ ਤੋਂ ਬਾਅਦ ਰਿਚਰਡਸ ਅਤੇ ਸੰਗਕਾਰਾ 11-11 ਸੈਂਕੜੇ ਲਾ ਕੇ ਦੂਜੇ ਨੰਬਰ 'ਤੇ ਹਨ। ਸਮਿਥ ਦਾ ਬੱਲਾ ਇੰਡੀਆ ਦੇ ਖਿਲਾਫ ਹਮੇਸ਼ਾ ਚੱਲਦਾ ਹੈ। ਉਹ ਹੁਣ ਤੱਕ 18 ਮੈਚਾਂ 'ਚ 907 ਬਣਾ ਚੁਕਾ ਹੈ। ਉਉਨ੍ਹਾਂ ਦੀ ਔਸਤ 55 ਤੋਂ ਵੀ ਜ਼ਿਆਦਾ ਹੈ।

ਭਾਰਤ ਖਿਲਾਫ ਸਮਿਥ ਦੀ ਆਖਰੀ 5 ਪਾਰੀਆਂ -
16 ਵਿਦਰਭ
69 ਓਵਲ
- ਵਾਨਖੇੜੇ (ਬੱਲੇਬਾਜ਼ੀ ਨਹੀਂ)
98 ਰਾਜਕੋਟ 
131 ਬੈਂਗਲੁਰੂ
4000 ਵਨ ਡੇ ਦੌੜਾਂ ਵੀ ਪੂਰੀਆਂ ਕੀਤੀਆਂ
ਆਪਣੇ ਸੈਂਕੜੇ ਦੇ ਦੌਰਾਨ ਸਟੀਵ ਸਮਿਥ ਨੇ 4000 ਵਨ ਡੇ ਦੌੜਾਂ ਪੂਰੀਆਂ ਕਰਨ ਦਾ ਕਾਰਨਾਮਾ ਵੀ ਕੀਤਾ। ਸਮਿਥ ਨੇ 106 ਪਾਰੀਆਂ 'ਚ 4000 ਵਨ ਡੇ ਦੌੜਾਂ ਬਣਾਈਆਂ ਹਨ ਅਤੇ ਉਹ ਸਭ ਤੋਂ ਤੇਜ਼ੀ ਨਾਲ ਇਸ ਅੰਕੜੇ ਤੱਕ ਪੁੱਜਣ ਵਾਲਾ ਚੌਥਾ ਆਸਟਰੇਲੀਆਈ ਬੱਲੇਬਾਜ਼ ਹੈ। ਸਭ ਤੋਂ ਤੇਜ਼ੀ ਨਾਲ 4000 ਵਨ ਡੇ ਦੌੜਾਂ ਬਣਾਉਣ ਦਾ ਰਿਕਾਰਡ ਡੇਵਿਡ ਵਾਰਨਰ ਦੇ ਨਾਂ ਹੈ, ਜਿਨ੍ਹਾਂ ਨੇ ਸਿਰਫ਼ 93 ਵਨ ਡੇ 'ਚ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਬਾਅਦ ਡੀਨ ਜੋਨਜ਼ 102 ਅਤੇ ਐਰੌਨ ਫਿੰਚ 105 ਪਾਰੀਆਂ ਦੇ ਨਾਲ ਤੀਜੇ ਨੰਬਰ 'ਤੇ ਹੈ