ਅੰਕੜੇ ਵੀ ਕਹਿੰਦੇ ਹਨ ਪੁੱਲ ਸ਼ਾਟ ਦਾ ਬਾਦਸ਼ਾਹ ਹੈ ਰੋਹਿਤ

03/26/2020 1:44:48 AM

ਨਵੀਂ ਦਿੱਲੀ— ਰੋਹਿਤ ਸ਼ਰਮਾ ਨੇ ਪਿਛਲੇ ਦਿਨੀਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਪੁੱਲ ਸ਼ਾਟ ਖੇਡਣ ਵਾਲੇ 4 ਬੱਲੇਬਾਜ਼ਾਂ 'ਚ ਖੁਦ ਨੂੰ ਸ਼ਾਮਲ ਨਾ ਕੀਤੇ ਜਾਣ 'ਤੇ ਵਿਅੰਗ ਕੀਤਾ ਸੀ ਤੇ ਜੇਕਰ ਅੰਕੜਿਆਂ 'ਤੇ ਗੌਰ ਕਰੀਏ ਤਾਂ ਇਹ ਸਾਬਤ ਹੋ ਜਾਂਦਾ ਹੈ ਕਿ ਕ੍ਰਿਕਟ ਦਾ ਇਹ ਖਾਸ ਸ਼ਾਟ ਖੇਡਣ 'ਚ ਇਸ ਸਲਾਮੀ ਬੱਲੇਬਾਜ਼ ਦਾ ਕੋਈ ਸਾਨ੍ਹੀ ਨਹੀਂ ਹੈ। ਆਈ. ਸੀ. ਸੀ. ਨੇ ਵੈਸਟਇੰਡੀਜ਼ ਦੇ ਵਿਵ ਰਿਚਰਡਸ, ਆਸਟਰੇਲੀਆ ਦੇ ਰਿਕੀ ਪੋਂਟਿੰਗ, ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਤਸਵੀਰਾਂ ਟਵੀਟ ਕਰ ਕੇ ਪੁੱਛਿਆਂ ਸੀ ਕਿ ਇਨ੍ਹਾਂ 'ਚ ਪੁੱਲ ਕਰਨ 'ਚ ਸਰਵਸ੍ਰੇਸ਼ਠ ਕੌਣ ਹੈ? 


ਇਸ 'ਤੇ ਰੋਹਿਤ ਨੇ ਟਵੀਟ ਕੀਤਾ ਸੀ ਇਸ 'ਚ ਕਿਸੇ ਦੀ ਘਾਟ ਰੜਕ ਰਹੀ ਹੈ? ਮੈਨੂੰ ਲੱਗਦਾ ਹੈ ਕਿ ਘਰੋਂ ਕੰਮ ਕਰਨਾ ਇੰਨਾ ਆਸਾਨ ਨਹੀਂ ਹੈ। ਜੇਕਰ 2015 ਤੋਂ ਬਾਅਦ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਰੋਹਿਤ ਨੇ ਆਪਣੀਆਂ ਸਭ ਤੋਂ ਵੱਧ ਦੌੜਾਂ ਪੁੱਲ ਸ਼ਾਟ ਨਾਲ ਬਣਾਈਆਂ। ਇਹੀ ਨਹੀਂ, ਇਸ 'ਚ ਪੁੱਲ ਸ਼ਾਟ ਨਾਲ ਬਣਾਈਆਂ ਗਈਆਂ ਦੌੜਾਂ ਦੇ ਮਾਮਲੇ 'ਚ ਵੀ ਰੋਹਿਤ ਸਾਰੇ ਬੱਲੇਬਾਜ਼ਾਂ ਤੋਂ ਸਭ ਤੋਂ ਅੱਗੇ ਰਿਹਾ।

Gurdeep Singh

This news is Content Editor Gurdeep Singh