ਨੇਮਾਰ ਦੇ ਜਨਮ ਦਿਨ 'ਤੇ ਇਕੱਠੇ ਹੋਏ ਸਿਤਾਰੇ

02/06/2018 2:39:09 AM

ਪੈਰਿਸ— ਬ੍ਰਾਜ਼ੀਲ ਦੇ ਕਈ ਸਾਬਕਾ ਧਾਕੜ ਤੇ ਪੈਰਿਸ ਸੇਂਟ ਜਰਮਨ ਦੇ ਸਟਾਰ ਇਥੇ ਨੇਮਾਰ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ।
ਕਰੀਬ 150 ਹਸਤੀਆਂ ਨੇ ਇਸ 'ਚ ਹਿੱਸਾ ਲਿਆ, ਜਿਨ੍ਹਾਂ 'ਚ ਮਾਰਸ਼ਲੇ ਦਾ ਮਿਡਫੀਲਡਰ ਲੂਈ ਗੁਸਤਾਵੇ ਤੇ ਮਾਨਚੈਸਟਰ ਸਿਟੀ ਦਾ ਸਟ੍ਰਾਈਕਰ ਗੈਬ੍ਰੀਅਲ ਜੀਸਸ ਸ਼ਾਮਲ ਸਨ। ਦੁਨੀਆ ਦਾ ਸਭ ਤੋਂ ਮਹਿੰਗਾ ਫੁੱਟਬਾਲਰ ਨੇਮਾਰ ਅੱਜ 26 ਸਾਲ ਦਾ ਹੋ ਗਿਆ ਹੈ।