ਸ਼੍ਰੀਕਾਂਤ, ਸਮੀਰ ਕੋਰੀਆ ਓਪਨ ਦੇ ਦੂਜੇ ਦੌਰ 'ਚ ਪਹੁੰਚੇ, ਸੌਰਭ ਵਰਮਾ ਹੋਇਆ ਬਾਹਰ

11/20/2019 11:47:07 AM

ਸਪੋਰਟਸ ਡੈਸਕ— ਭਾਰਤ ਨੇ ਕੋਰੀਆ ਮਾਸਟਰਸ ਬੈਡਮਿੰਟਨ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਜਦ ਕਿ ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਦੌਰ 'ਚ ਪਹੁੰਚ ਗਏ। 6ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਵੋਂਗ ਵਿੰਗ ਕਿ ਵਿੰਸੈਂਟ ਨੂੰ 21-18,21-17 ਨਾਲ ਹਰਾਇਆ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਦਾ ਹਾਂਗਕਾਂਗ ਦੇ ਇਸ ਖਿਡਾਰੀ ਖਿਲਾਫ ਹੁਣ 11-3 ਦਾ ਰਿਕਾਰਡ ਹੈ। ਹੁਣ ਉਸਦਾ ਦਾ ਸਾਹਮਣਾ ਜਾਪਾਨ ਦੇ ਕੇਂਤਾ ਸੁਨੇਯਾਮਾ ਨਾਲ ਹੋਵੇਗਾ। ਸਮੀਰ ਵੀ ਦੂਜੇ ਦੌਰ 'ਚ ਪਹੁੰਚ ਗਿਆ ਹੈ, ਜਦੋਂ ਜਾਪਾਨ ਦੇ ਕਾਜੁਮਾਸਾ ਸਕਾਈ ਨੂੰ ਵਿਚਾਲੇ ਹੀ ਮੁਕਾਬਲਾ ਛੱਡਣਾ ਪਿਆ। ਉਸ ਸਮੇਂ ਸਮੀਰ 11-8 ਨਾਲ ਅੱਗੇ ਸਨ। ਉਥੇ ਹੀ ਸੌਰਭ ਵਰਮਾ ਨੂੰ ਪਹਿਲੇ ਮੈਚ 'ਚ ਹੀ ਲੋਕਲ ਖਿਡਾਰੀ ਕਿਮ ਡੋਂਗੁਨ ਨੇ 21-13,12-21,13-21 ਨਾਲ ਹਰਾਇਆ। ਸਮੀਰ ਦੂਜੇ ਦੌਰ 'ਚ ਡੋਂਗੁਨ ਨਾਲ ਖੇਡਣਗੇ।