ਪਰੇਰਾ ਦੀ ਕਪਤਾਨੀ ''ਚ ਪਾਕਿ ਜਾਣ ਵਾਲੀ ਸ਼੍ਰੀਲੰਕਾਈ ਟੀਮ ਦਾ ਹੋਇਆ ਐਲਾਨ

10/21/2017 9:31:16 PM

ਨਵੀਂ ਦਿੱਲੀ— ਸ਼੍ਰੀਲੰਕਾ ਆਲਰਾਊਂਡਰ ਤਿਸਾਰਾ ਪਰੇਰਾ ਪਾਕਿਸਤਾਨ ਦੇ ਖਿਲਾਫ ਤਿੰਨ ਮੈਚਾਂ ਦੀ ਟੀਮ-20 ਸੀਰੀਜ਼ 'ਚ ਸ਼੍ਰੀਲੰਕਾ ਦੀ ਕਪਤਾਨੀ ਕਰੇਗਾ। ਸੀਰੀਜ਼ ਦਾ ਆਖਰੀ ਮੈਚ ਲਾਹੌਰ 'ਚ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਨਿਯਮਿਤ ਕਪਤਾਨ ਓਪੁਲ ਥਰੰਗਾ ਨੇ ਸੁਰੱਖਿਆ ਕਾਰਨਾਂ ਨਾਲ ਪਾਕਿਸਤਾਨ ਜਾਣ ਲਈ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਰੇਰਾ ਨੂੰ ਕਪਤਾਨ ਬਣਿਆ ਗਿਆ ਹੈ।
ਮਾਰਚ 2009 'ਚ ਸ਼੍ਰੀਲੰਕਾ ਦੀ ਟੀਮ ਬੱਸ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਸ਼੍ਰੀਲੰਕਾਈ ਟੀਮ ਪਹਿਲੀ ਵਾਰ ਪਾਕਿਸਤਾਨ ਵਾਪਸ ਜਾਵੇਗੀ। ਇਸ ਘਟਨਾ ਤੋਂ ਬਾਅਦ ਕੌਮਾਂਤਰੀ ਟੀਮਾਂ ਸੁਰੱਖਿਆ ਕਾਰਨਾਂ ਨਾਲ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਚਦੀ ਰਹੀ ਹੈ।
ਸੀਰੀਜ਼ ਦੇ ਪਹਿਲੇ ਦੋ ਮੈਚ ਹੁਣ ਆਬੂ-ਧਾਬੀ 'ਚ 26 ਅਤੇ 27 ਅਕਤੂਬਰ ਨੂੰ ਹੋਵੇਗਾ ਜਦੋਂ ਕਿ ਆਖਰੀ ਮੈਚ 29 ਅਕਤੂਬਰ ਨੂੰ ਹੋਵੇਗਾ ਜਿਸ ਦੇ ਲਈ ਟੀਮ ਪਾਕਿਸਤਾਨ 'ਚ 24 ਘੰਟੇ ਦੇ ਲਈ ਹੀ ਰੁਕੇਗੀ।
ਸ਼੍ਰੀਲੰਕਾ ਦੇ ਟੀ-20 ਕਪਤਾਨ ਓਪੁਲ ਥਰੰਗਾ ਦੇ ਨਾਲ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਅਤੇ ਸੁਰੰਗਾ ਲਕਮਲ, ਬੱਲੇਬਾਜ਼ ਨਿਰੋਸ਼ਨ ਡਿਕਲੇਵਾ ਅਤੇ ਚਮਾਰਾ ਕਪੁਗੇਦਰਾ ਕਥਿਤ ਤੌਰ 'ਤੇ ਸੁਰੱਖਿਆ ਚਿੰਤਾਵਾਂ ਦੌਰਾਨ ਪਾਕਿਸਤਾਨ ਦੌਰੇ ਤੋਂ ਹਟਾ ਦਿੱਤਾ ਗਿਆ ਹੈ।
ਲਕਮਲ ਅਤੇ ਕਪੁਗੇਦਰਾ 8 ਸਾਲ ਪਹਿਲਾਂ ਉਸ ਟੀਮ ਦਾ ਹਿੱਸਾ ਸੀ ਜਿਸ 'ਤੇ ਦੂਜੇ ਟੈਸਟ ਦੌਰਾਨ ਲਾਹੌਰ 'ਚ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ 8 ਲੋਕ ਮਾਰੇ ਗਏ ਸਨ ਅਤੇ ਮੇਹਮਾਨ ਟੀਮ ਦੇ 7 ਖਿਡਾਰੀ ਅਤੇ ਸਹਿਯੋਗੀ ਸਟਾਫ ਦੇ ਮੈਂਬਰ ਜ਼ਖਮੀ ਹੋਏ ਸਨ। ਪਰੇਰਾ ਨੂੰ ਪਹਿਲੀ ਵਾਰ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਪਾਕਿਸਤਾਨ ਦੇ ਖਿਲਾਫ ਸ਼੍ਰੀਲੰਕਾਈ ਟੀਮ ਇਸ ਤਰ੍ਹਾਂ ਹੈ—
ਤਿਸਾਰਾ ਪਰੇਰਾ (ਕਪਤਾਨ), ਦਿਲਸ਼ਾਨ ਮੁਨਾਵੀਰਾ, ਦਾਨੁਸ਼ਕਾ ਗੁਣਾਥਿਲਕਾ, ਸਦੀਰਾ ਸਮਰਵਿਕਰਮਾ, ਅਸ਼ਾਨ ਪ੍ਰਿਯੰਜਨ, ਮਹੇਲਾ ਓਦਾਵਟੇ, ਦਾਸੁਨ ਸ਼ਨਾਕਾ, ਸਚਿਤ ਪਥਿਰਾਨਾ, ਵਿਕੁਮ ਸੰਜਯਾ, ਲਾਹਿਰੂ ਗਮਾਗੇ, ਸੇਕੁਗੇ ਪ੍ਰਸੱਨਾ, ਵਿਸ਼ਵ ਫਰਨਾਡੋ, ਇਸੁਰੂ ਓਦਾਨਾ, ਜੇਰਫੇ ਵਾਂਡਰਸੇ ਅਤੇ ਚਥੁਰੰਗਾ ਡਿ ਸਿਲਵਾ।