ਭਾਰਤ ਵਿਰੁੱਧ ਟੀ-20 ਸੀਰੀਜ਼ ਲਈ ਗੁਹਾਟੀ ਪਹੁੰਚੀ ਸ਼੍ਰੀਲੰਕਾਈ ਟੀਮ

01/02/2020 8:51:21 PM

ਗੁਹਾਟੀ— ਅਨੁਭਵੀ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਅਗਵਾਈ 'ਚ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਭਾਰਤ ਵਿਰੁੱਧ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡਣ ਦੇ ਲਈ ਸਖਤ ਸੁਰੱਖਿਆ ਵਿਚ ਵੀਰਵਾਰ ਨੂੰ ਇੱਥੇ ਪਹੁੰਚੀ। ਸ਼੍ਰੀਲੰਕਾਈ ਟੀਮ ਨੂੰ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਵਿਰੁੱਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸਖਤ ਸੁਰੱਖਿਆ ਵਿਚਾਲੇ ਹੋਟਲ ਪਹੁੰਚਾਇਆ ਗਿਆ। ਭਾਰਤੀ ਟੀਮ ਦੇ ਐਤਵਾਰ ਨੂੰ ਹੋਣ ਵਾਲੇ ਮੈਚ ਦੇ ਲਈ ਸ਼ੁੱਕਰਵਾਰ ਨੂੰ ਅਲੱਗ-ਅਲੱਗ ਉਡਾਨਾਂ ਤੋਂ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਅਸਮ ਕ੍ਰਿਕਟ ਸੰਘ (ਏ. ਸੀ. ਏ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਵਾਂ ਟੀਮਾਂ ਦੇ ਲਈ ਚੋਣਵਾਂ ਅਭਿਆਸ ਸੈਸ਼ਨ ਹੈ। ਪਹਿਲਾਂ ਸ਼੍ਰੀਲੰਕਾ ਦੀ ਟੀਮ ਅਭਿਆਸ ਕਰੇਗੀ ਤੇ ਸ਼ਾਮ ਨੂੰ ਭਾਰਤੀ ਟੀਮ। ਅਸਮ 'ਚ ਸੀ. ਏ. ਏ. ਵਿਰੁੱਧ ਦਸੰਬਰ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ ਜਿਸ ਨਾਲ ਰਣਜੀ ਤੇ ਅੰਡਰ-19 ਮੈਚ ਪ੍ਰਭਾਵਿਤ ਹੋਏ ਸਨ।

Gurdeep Singh

This news is Content Editor Gurdeep Singh