ਸ਼੍ਰੀਲੰਕਾਈ ਗੋਲਫਰ ਥਾਂਗਾਰਾਜਾ ਨੇ ਚੇਨਈ ਓਪਨ ''ਚ ਸਿੰਗਲ ਬੜ੍ਹਤ ਬਣਾਈ

03/02/2018 10:44:27 AM

ਚੇਨਈ, (ਬਿਊਰੋ)— ਗੋਲਫ ਵਿਸ਼ਵ ਦੀ ਇਕ ਪ੍ਰਸਿੱਧ ਖੇਡ ਹੈ। ਗੋਲਫ ਦੇ ਪ੍ਰਤੀ ਏਸ਼ੀਆਈ ਦੇਸ਼ਾਂ 'ਚ ਵੀ ਕਾਫੀ ਕ੍ਰੇਜ਼ ਹੈ ਅਤੇ ਏਸ਼ੀਆ ਅਤੇ ਵਿਸ਼ਵ ਵਾਂਗ ਭਾਰਤ 'ਚ ਗੋਲਫ ਦੇ ਕਈ ਮੁਕਾਬਲੇ ਕਰਾਏ ਜਾਂਦੇ ਹਨ। ਭਾਰਤ 'ਚ ਫਿਲਹਾਲ ਚੇਨਈ ਓਪਨ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿੱਥੇ ਦੇਸ਼ ਦੇ ਨਾਲ-ਨਾਲ ਵਿਦੇਸ਼ ਦੇ ਵੀ ਕਈ ਗੋਲਫਰ ਹਿੱਸਾ ਲੈ ਰਹੇ ਹਨ। 

ਸ਼੍ਰੀਲੰਕਾਈ ਗੋਲਫਰ ਐੱਨ. ਥਾਂਗਾਰਾਜਾ ਨੇ ਵੀਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਅੰਡਰ 61 ਦਾ ਕਾਰਡ ਖੇਡਿਆ ਜਿਸ ਨਾਲ ਉਹ ਚੇਨਈ ਓਪਨ ਗੋਲਫ ਚੈਂਪੀਅਨਸ਼ਿਪ 2018 ਦੇ ਪਹਿਲੇ ਦੌਰ ਦੇ ਬਾਅਦ ਸਿੰਗਲ ਬੜ੍ਹਤ ਬਣਾਏ ਹੈ। ਦਿੱਲੀ ਦੇ ਸ਼ਮੀਮ ਖਾਨ ਅੰਡਰ 64 ਦੇ ਕਾਰਡ ਨਾਲ ਦੂਜੇ ਸਥਾਨ 'ਤੇ ਹਨ। ਥਾਂਗਰਾਜਾ ਨੇ ਆਪਣੇ ਕਾਰਡ 'ਚ ਇਕ ਈਗਲ, ਅੱਠ ਬਰਡੀ ਅਤੇ ਇਕ ਬੋਗੀ ਕੀਤੀ।