ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ''ਚ ਸ਼੍ਰੀਲੰਕਾਈ ਸਾਬਕਾ ਖੇਡ ਮੰਤਰੀ ਗ੍ਰਿਫਤਾਰ

04/17/2018 4:30:48 AM

ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦ ਅਲੂਥਗਾਮਗੇ ਨੂੰ 4 ਸਾਲ ਪਹਿਲਾਂ ਖੇਡ ਸਾਮਾਨ ਖਰੀਦਣ ਦੇ ਮਾਮਲੇ 'ਚ ਕਥਿਤ ਤੌਰ 'ਤੇ 3 ਕਰੋੜ 90 ਲੱਖ ਰੁਪਏ ਦੀ ਬੇਨਿਯਮੀ ਲਈ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 
ਪੁਲਸ ਅਨੁਸਾਰ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਸਮਰਥਕ ਅਲੁਥਗਾਮਗੇ ਨੂੰ ਸ਼੍ਰੀਲੰਕਾ ਪੁਲਸ ਦੀ ਵਿੱਤੀ ਅਪਰਾਧ ਜਾਂਚ ਇਕਾਈ (ਐੱਫ. ਆਈ. ਸੀ. ਡੀ.) ਨੇ ਮੰਤਰੀ ਰਹਿਣ ਦੌਰਾਨ ਖੇਡ ਸਾਮਾਨ, ਕੈਰਮ ਤੇ ਚੈਕਰ ਬੋਰਡ ਖਰੀਦਣ 'ਚ ਸਰਕਾਰੀ ਫੰਡ ਦੀਆਂ ਬੇਨਿਯਮੀਆਂ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ।