ਸ਼੍ਰੀਲੰਕਾਈ ਕਪਤਾਨ, ਜਿਹੜਾ ਦੋਵਾਂ ਹੱਥਾਂ ਨਾਲ ਕਰ ਲੈਂਦੈ 'ਕਪਟੀ' ਗੇਂਦਬਾਜ਼ੀ

01/20/2018 1:48:02 AM

ਜਲੰਧਰ(ਸਪੋਰਟਸ ਵੈੱਬ ਡੈਸਕ)— ਚਾਈਨਾਮੈਨ ਅਤੇ ਆਰਥੋਡਾਕਸ ਬਾਲਿੰਗ ਤੋਂ ਬਾਅਦ ਹੁਣ ਕ੍ਰਿਕਟ ਜਗਤ 'ਚ ਐਂਬੀ-ਡੇਕਸਟ੍ਰੋਜ਼ ਗੇਂਦਬਾਜ਼ਾਂ ਦਾ ਬੋਲਬਾਲਾ ਵਧਣ ਲੱਗਾ ਹੈ। ਐਂਬੀ-ਡੈਕਸਟ੍ਰੋਜ਼ ਨੂੰ ਹਿੰਦੀ 'ਚ 'ਉਭੈਹਸਤ ਸ਼ੈਲੀ' ਕਿਹਾ ਜਾਂਦਾ ਹੈ। ਇਸ ਦਾ ਇਕ ਮਤਲਬ ਚੁਸਤ-ਚਲਾਕੀ ਜਾਂ ਧੋਖੇਬਾਜ਼ੀ ਵੀ ਹੈ ਪਰ ਕ੍ਰਿਕਟ ਦੀ ਭਾਸ਼ਾ 'ਚ ਐਂਬੀ-ਡੈਕਸਟ੍ਰੋਜ਼ ਉਸ ਨੂੰ ਕਿਹਾ ਜਾਂਦਾ ਹੈ, ਜਿਹੜਾ ਦੋਵਾਂ ਹੱਥਾਂ ਨਾਲ ਗੇਂਦਬਾਜ਼ੀ ਕਰ ਲੈਂਦਾ ਹੋਵੇ।
ਨਿਊਜ਼ੀਲੈਂਡ 'ਚ ਚੱਲ ਰਹੇ ਅੰਡਰ-19 ਕ੍ਰਿਕਟ ਵਰਲਡ ਕੱਪ ਦੌਰਾਨ ਸ਼੍ਰੀਲੰਕਾਈ ਟੀਮ ਦੀ ਪ੍ਰਤੀਨਿਧਤਾ ਕਰ ਰਿਹਾ ਕਮਿੰਦੁ ਮੇਂਡਿਸ ਵੀ ਅਜਿਹਾ ਹੀ ਗੇਂਦਬਾਜ਼ ਹੈ। ਆਪਣੇ ਅਨੋਖੇ ਐਕਸ਼ਨ ਕਾਰਨ ਉਹ ਅਕਸਰ ਵਿਕਟ ਕੱਢਣ 'ਚ ਸਫਲ ਰਿਹਾ ਹੈ। ਇਕ ਇਹੀ ਕਾਰਨ ਹੈ ਕਿ ਸ਼੍ਰੀਲੰਕਾਈ ਕ੍ਰਿਕਟ ਬੋਰਡ ਨੇ ਉਸ ਨੂੰ ਅੰਡਰ-19 ਟੀਮ ਦੀ ਜ਼ਿੰਮੇਵਾਰੀ ਸੌਂਪੀ।


ਮੂਵਮੈਂਟ ਮਿਲਣ ਨਾਲ ਹੁੰਦੈ ਫਾਇਦਾ : ਮੈਂ ਜ਼ਿਆਦਾਤਰ ਸੱਜੇ ਹੱਥ ਦੇ ਬੱਲੇਬਾਜ਼ ਲਈ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦਾ ਸੀ ਤਾਂ ਕਿ ਮੂਵਮੈਂਟ ਦਾ ਫਾਇਦਾ ਲੈ ਕੇ ਵਿਕਟ ਕੱਢ ਸਕਾਂ ਤੇ  ਇਸ 'ਚ ਕਈ ਵਾਰ ਸਫਲ ਵੀ ਰਿਹਾ। ਕਈ ਵਾਰ ਅੰਪਾਇਰ ਵੀ ਮੇਰੇ ਫੈਸਲੇ ਤੋਂ ਹੈਰਾਨ ਹੋ ਜਾਂਦੇ ਸਨ ਤੇ ਬੱਲੇਬਾਜ਼ ਵੀ। ਇਸੇ ਸਥਿਤੀ 'ਚ ਕਈ ਵਾਰ ਮੈਨੂੰ ਵਿਕਟ ਮਿਲ ਜਾਂਦੀ ਸੀ।  
ਪਹਿਲੇ ਮੈਚ 'ਚ ਦਿਖਾਇਆ ਕਮਾਲ
ਕਮਿੰਦੁ ਮੇਂਡਿਸ ਨੇ ਆਪਣੀ ਐਂਬੀ-ਡੈਕਸਟ੍ਰੋਜ਼ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅੰਡਰ-19 ਕ੍ਰਿਕਟ ਵਰਲਡ ਕੱਪ ਦੇ ਆਪਣੇ ਪਹਿਲੇ ਹੀ ਮੈਚ 'ਚ ਆਇਰਲੈਂਡ ਵਿਰੁੱਧ ਖੇਡਦਿਆਂ 10 ਓਵਰਾਂ 'ਚ 35 ਦੌੜਾਂ ਦੇ ਕੇ 3 ਅਹਿਮ ਵਿਕਟਾਂ ਲਈਆਂ। ਬਾਅਦ 'ਚ ਜਦੋਂ ਮੇਂਡਿਸ ਬੈਟਿੰਗ ਕਰਨ ਆਇਆ ਤਾਂ ਉਸ ਨੇ 73 ਗੇਂਦਾਂ 'ਚ 74 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਆਸਾਨ ਜਿੱਤ ਦਿਵਾ ਦਿੱਤੀ।
ਦੂਸਰਾ ਵਰਲਡ ਕੱਪ ਖੇਡ ਰਿਹਾ : ਖੱਬੇ ਹੱਥ ਦੇ ਬੱਲੇਬਾਜ਼ ਮੇਂਡਿਸ ਦਾ ਇਹ ਦੂਸਰਾ ਵਰਲਡ ਕੱਪ ਹੈ। ਆਪਣੇ ਪਹਿਲੇ ਵਰਲਡ ਕੱਪ 'ਚ ਉਹ 4  ਅਰਧ ਸੈਂਕੜੇ ਲਾ ਚੁੱਕਾ ਹੈ। ਉਸ ਦਾ ਬੈਸਟ ਸਕੋਰ ਅਜੇਤੂ 68 ਦੌੜਾਂ ਪਾਕਿਸਤਾਨ ਦੇ ਵਿਰੁੱਧ ਹੈ।