ਇਸ ਸ਼ਰਤ ''ਤੇ ਲਾਹੌਰ ''ਚ ਟੀ-20 ਮੈਚ ਖੇਡਣ ਨੂੰ ਸਹਿਮਤ ਹੈ ਸ਼੍ਰੀਲੰਕਾ

09/09/2017 9:50:21 PM

ਕਰਾਚੀ— ਸ਼੍ਰੀਲੰਕਾ ਕ੍ਰਿਕਟ ਬੋਰਡ 29 ਅਕਤੂਬਰ ਨੂੰ ਲਾਹੌਰ 'ਚ ਇਕ ਟੀ-20 ਮੈਚ ਖੇਡਣ 'ਤੇ ਸਹਿਮਤ ਹੋ ਗਿਆ ਹੈ ਪਰ ਅਜਿਹਾ ਤਾਂਹੀ ਹੋਵੇਗਾ ਜੇਕਰ ਅਗਲੇ ਹਫਤੇ ਵਿਸ਼ਵ ਇਲੈਵਨ ਦਾ ਪਾਕਿਸਤਾਨ ਦੌਰਾ ਸਫਲਤਾਪੂਰਵਕ ਖਤਮ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸ਼੍ਰੀਲੰਕਾ ਖਿਲਾਫ ਘਰੇਲੂ ਸੀਰੀਜ਼ ਦੇ ਲਈ ਪ੍ਰੋਗਰਾਮ ਜਾਰੀ ਕੀਤਾ ਜੋ 28 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ 'ਚ ਸ਼ੁਰੂ ਹੋਵੇਗਾ। ਇਸ ਸੀਰੀਜ਼ 'ਚ 2 ਮੈਚ ਸ਼ਾਮਲ ਹਨ। ਜਿਸ 'ਚ ਦੁਬਈ 'ਚ ਪੰਜ ਵਨਡੇ ਅਤੇ 3 ਟੀ-20 ਮੈਚ ਸ਼ਾਮਲ ਹਨ ਜਿਸ ਦੌਰਾਨ ਆਖਰੀ ਮੈਚ ਸੁਰੱਖਿਆ ਦੇ ਇੰਤਜ਼ਾਮ ਨੂੰ ਦੇਖ ਕੇ ਖੇਡਿਆ ਜਾਵੇਗਾ।