SL v WI, 1st Test : ਦੂਜੇ ਦਿਨ ਦੀ ਖੇਡ ਖਤਮ, ਵੈਸਟਇੰਡੀਜ਼ ਦਾ ਸਕੋਰ 113/6

11/22/2021 9:28:45 PM

ਗਾਲੇ- ਰਮੇਸ਼ ਮੇਂਡਿਸ ਦੀ ਅਗਵਾਈ ਵਿਚ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਦੇ 113 ਦੌੜਾਂ 'ਤੇ 6 ਵਿਕਟਾਂ ਝਟਕਾ ਦਿੱਤੀਆਂ ਸਨ। ਵੈਸਟਇੰਡੀਜ਼ ਦੂਜੇ ਦਿਨ ਦੇ ਖੇਡ ਤੋਂ ਬਾਅਦ ਉਸ ਤੋਂ 273 ਦੌੜਾਂ ਪਿੱਛੇ ਹਨ ਤੇ ਉਸਦੀਆਂ ਚਾਰ ਵਿਕਟਾਂ ਬਾਕੀ ਬਚੀਆਂ ਹਨ। ਦੂਜੇ ਦਿਨ ਸਟੰਪ ਦੇ ਸਮੇਂ ਕਾਇਲ ਮਾਇਰਸ (22) ਤੇ ਜੇਸਨ ਹੋਲਡਰ (1) ਕ੍ਰੀਜ਼ 'ਤੇ ਮੌਜੂਦ ਸਨ। ਆਫ ਸਪਿਨਰ ਮੇਂਡਿਸ ਨੇ ਕ੍ਰੇਗ ਬ੍ਰੇਥਵੇਟ (41), ਸ਼ਾਈ ਹੋਪ (10) ਤੇ ਰੋਸਟਨ ਚੇਜ਼ (2) ਨੂੰ ਆਊਟ ਕੀਤਾ, ਜਿਸ ਨਾਲ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ 23 ਦੌੜਾਂ 'ਤੇ 3 ਵਿਕਟਾਂ ਦਾ ਰਿਹਾ। ਪ੍ਰਵੀਣ ਨੇ 25 ਦੌੜਾਂ 'ਤੇ 2 ਵਿਕਟਾਂ ਜਦਕਿ ਉਸਦੇ ਸਾਥੀ ਸਪਿਨਰ ਲਸਿਥ ਇਮਬੁਲਡੇਨੀਆ ਨੇ 39 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। 

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ


ਇਸ ਤੋਂ ਪਹਿਲਾਂ ਆਫ ਸਪਿਨਰ ਚੇਜ਼ (83 ਦੌੜਾਂ 'ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਸ਼੍ਰੀਲੰਕਾ ਦੇ ਬਚੇ ਹੋਏ ਸੱਤ ਵਿਕਟ 119 ਦੇ ਅੰਦਰ ਹਾਸਲ ਕਰਕੇ ਸ਼ਾਨਦਾਰ ਵਾਪਸੀ ਕੀਤੀ। ਇਸ 'ਚ ਸਪਿਨਰ ਜੋਮੇਲ ਵਾਰਰਿਕਨ ਨੇ 87 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰਕੇ ਸ਼ਾਨਦਾਰ ਸਾਥ ਦਿੱਤਾ। ਸ਼੍ਰੀਲੰਕਾ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ 'ਤੇ 267 ਦੌੜਾਂ ਨਾਲ ਕੀਤੀ। ਕਰੁਣਾਰਤਨੇ ਨੇ ਆਪਣੀਆਂ 300 ਗੇਂਦਾਂ ਦੀ ਪਾਰੀ ਵਿਚ 15 ਚੌਕੇ ਲਗਾਏ ਤੇ 147 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ਵਿਚ 386 ਦੌੜਾਂ ਬਣਾਈਆਂ। 

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh