ਸ਼੍ਰੀਲੰਕਾ ਨੂੰ ਜਿੱਤਣੇ ਪੈਣਗੇ 2 ਮੈਚ ਨਹੀਂ ਤਾਂ ਹੋਣਾ ਪਵੇਗਾ ਵਿਸ਼ਵ ਕੱਪ 2019 ''ਚੋਂ ਬਾਹਰ

08/19/2017 6:36:22 PM

ਨਵੀਂ ਦਿੱਲੀ—ਸ਼੍ਰੀਲੰਕਾ ਕ੍ਰਿਕਟ ਟੀਮ ਨੂੰ 2019 'ਚ ਹੋਣ ਵਾਲੇ ਵਿਸ਼ਵ ਕੱਪ 'ਚ ਜੇਕਰ ਸਿੱਧੇ ਤੌਰ 'ਤੇ ਪ੍ਰਵੇਸ਼ ਕਰਨਾ ਹੈ ਤਾਂ ਉਸ ਨੂੰ ਭਾਰਤ ਖਿਲਾਫ ਖੇਡੀ ਜਾਣ ਵਾਲੀ ਵਨਡੇ ਸੀਰੀਜ਼ 'ਚ ਘੱਟ ਤੋਂ ਘੱਟ 2 ਮੈਚਾਂ 'ਚ ਜਿੱਤ ਹਾਸਲ ਕਰਨੀ ਹੋਵੇਗੀ। ਭਾਰਤ ਖਿਲਾਫ ਸ਼੍ਰੀਲੰਕਾ ਦੀ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 20 ਅਗਸਤ ਤੋਂ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਜਾਰੀ ਆਈ.ਸੀ.ਸੀ. ਦੀ ਤਾਜ਼ਾ ਵਨਡੇ ਰੈਂਕਿੰਗ 'ਚ  ਸ਼੍ਰੀਲੰਕਾ 88 ਅੰਕਾਂ ਨਾਲ 8ਵੇਂ ਸਥਾਨ 'ਤੇ ਹੈ। ਜੇਕਰ ਉਹ ਭਾਰਤ ਖਿਲਾਫ ਦੋ ਵਨਡੇ ਮੈਚਾਂ 'ਚ ਜਿੱਤ ਹਾਸਲ ਕਰਦਾ ਹੈ ਤਾਂ ਉਸ ਦੇ ਕੋਲ 90 ਅੰਕ ਹੋ ਜਾਣਗੇ। ਵਨਡੇ ਰੈਂਕਿੰਗ 'ਚ 78 ਅੰਕਾਂ ਨਾਲ 9ਵੇਂ ਸਥਾਨ 'ਤੇ ਕਾਬਜ਼ ਬੈਸਟਇੰਡੀਜ਼ ਟੀਮ ਜੇਕਰ ਆਇਰਲੈਂਡ ਖਿਲਾਫ ਵਨਡੇ ਸੀਰੀਜ਼ ਅਤੇ ਇੰਗਲੈਂਡ ਦੇ ਖਿਲਾਫ ਪੰਜ ਵਨਡੇ ਮੈਚਾਂ 'ਚ ਜਿੱਤ ਹਾਸਲ ਕਰਦੀ ਹੈ, ਤਾਂ ਉਸ ਦੇ ਕੋਲ 88 ਅੰਕ ਹੋ ਜਾਣਗੇ। ਸ਼੍ਰੀਲੰਕਾ ਨੂੰ ਅਜਿਹੇ 'ਚ ਵੈਸਟਇੰਡੀਜ਼ ਤੋਂ ਪਿਛੜਨ ਦਾ ਡਰ ਹੈ।ਮੇਜ਼ਬਾਨ ਇੰਗਲੈਂਡ ਟੀਮ ਨਾਲ ਵਨਡੇ ਰੈਕਿੰਗ 'ਚ ਚੋਟੀ ਸੱਤ ਟੀਮਾਂ ਸਿੱਧੇ ਤੌਰ 'ਤੇ 2019 ਵਿਸ਼ਵ ਕੱਪ ਟੂਰਨਾਮੈਂਟ 'ਚ ਪ੍ਰਵੇਸ਼ ਕਰਨਗੀਆਂ।