ਸ਼੍ਰੀਲੰਕਾ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾਇਆ

07/06/2017 11:35:58 PM

ਹੰਬਾਨਟੋਟਾ— ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦੇ ਵਿਚਾਲੇ ਖੇਡੇ ਗਏ ਤੀਜੇ ਵਨ ਡੇ ਮੈਚ 'ਚ ਸ਼੍ਰੀਲੰਕਾ ਨੂੰ ਹਰਾ ਦਿੱਤਾ। ਹੇਮਿਲਟਨ ਮਸਾਕਾਦ੍ਰਜਾ ਦੀ 11 ਦੌੜਾਂ ਦੇ ਸੈਂਕੜੇ ਵਾਲੀ ਸ਼ਾਨਦਾਰ ਪਾਰੀ ਦੇ ਦਮ 'ਤੇ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋÂ ਸ਼੍ਰੀਲੰਕਾ ਨੂੰ 311 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਨਿਰੋਕਸ਼ ਡਿਕਵੇਲਾ (102) ਅਤੇ ਦਾਨੁਸ਼ਕਾ ਗੁਣਥਿਲਕਾ (116) ਦੀ ਸੈਂਕੜੇ ਦੀ ਪਾਰੀ ਦੇ ਦਮ 'ਤੇ ਸ਼੍ਰੀਲੰਕਾ ਨੇ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ 47.2 ਓਵਰ 'ਚ ਸਿਰਫ 2 ਵਿਕਟਾਂ ਦੇ ਨੁਕਸਾਨ 'ਤੇ ਇਹ ਮੁਕਾਬਲਾ ਜਿੱਤ ਲਿਆ।
ਇਸ ਜਿੱਤ ਦੇ ਨਾਲ ਹੀ ਮੇਜਬਾਨ ਟੀਮ ਨੇ ਪੰਜ ਵਨ ਮੈਚਾਂ ਦੀ ਸੀਰੀਜ਼ 'ਚ 2-1 ਦੀ ਬੜਤ ਲੈ ਲਈ ਹੈ। ਜ਼ਿੰਬਾਬਵੇ ਵਲੋਂ ਰੱਖੇ ਗਏ ਚੁਣੌਤੀ ਪੂਰਨ ਟੀਚੇ ਦੇ ਸਾਹਮਣੇ ਸ਼੍ਰੀਲੰਕਾ ਨੂੰ ਮਜ਼ਬੂਤ ਸ਼ੁਰੂਆਤ ਕੀਤੀ। ਨਿਰੋਸ਼ਨ ਅਤੇ ਗੁਣਖਿਲਕਾ ਦੀ ਜੋੜੀ ਨੇ 36.6 ਓਵਰ ਤੱਕ ਕੋਈ ਵਿਕਟ ਨਹੀਂ ਗੁਆਈ ਅਤੇ ਸਕੋਰ ਬੋਰਡ 'ਤੇ 226 ਦੌੜਾਂ ਰੱਖਿਆ।
116 ਗੇਂਦਾਂ 'ਤੇ 14 ਚੌਕੇ ਲਗਾਉਣ ਵਾਲੇ ਨਿਰੋਸ਼ਨ ਦੇ ਰੂਪ 'ਚ ਮੇਜਬਾਨ ਟੀਮ ਨੇ ਆਪਣਾ ਪਹਿਲਾਂ ਵਿਕਟ ਗੁਆਇਆ, 237 ਦੇ ਕੁਲ ਸਕੋਰ 'ਤੇ ਗੁਣਥਿਲਕਾ ਵੀ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ 'ਚ 11 ਗੇਂਦਾਂ ਦਾ ਸਾਹਮਣਾ ਕਰਦੇ ਕੀਤਾ ਅਤੇ 111 ਗੇਂਦਾਂ ਦਾ ਸਾਹਮਣੇ ਕਰਦੇ ਹੋਏ 15 ਚੌਕੇ ਅਤੇ 1 ਛੱਕਾ ਲਗਾਇਆ।
ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕੁਸ਼ਲ ਮੈਡਿਸ (ਨਾਬਾਦ 28) ਏਤੇ ਓਪੁਲ ਥਰੰਗਾ (ਨਾਬਾਦ 44) ਨੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਮੇਹਮਾਨ ਟੀਨ ਨੂੰ ਵਧੀਆ ਸ਼ੁਰੂਆਤ ਨਹੀਂ ਮਿਲੀ। ਪਹਿਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਸੋਲੋਮੋਨ ਮਿਰੇ( 13) ਦੇ 39 ਕੁਲ ਸਕੋਰ 'ਤੇ ਆਊਟ ਹੋ ਗਿਆ। ਪਰ ਇਸ ਤੋਂ ਬਾਅਦ ਮਾਸਾਕਾਦ੍ਰਜਾ ਨੇ ਮੁਸਾਕਾਂਡਾ ਦੇ ਨਾਲ ਦੂਜੇ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਦੇ ਵੱਡੇ ਸਕੋਰ ਤੱਕ ਪਹੁੰਚਾ ਦਿੱਤਾ। ਅਰਧ ਸੈਂਕੜੇ ਤੋਂ ਦੋ ਦੌੜਾਂ ਦੂਰ ਮੁਸਾਕਾਂਡਾ 166 ਦੇ ਕੁਲ ਸਕੋਰ 'ਤੇ ਆਊਟ ਹੋਇਆ । ਕੁਝ ਦੇਰ ਬਾਅਦ ਮਾਸਾਕਾਦ੍ਰਜਾ ਵੀ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ 'ਚ ਸਿਰਫ 95 ਗੇਂਦਾਂ ਦਾ ਸਾਹਮਣਾ ਕਰਦੇ ਹੋਏੇ 4 ਚੌਕੇ ਅਤੇ 1 ਛੱਕਾ ਲਗਾਇਆ।
ਇਸ ਦੇ ਨਾਲ ਹੀ ਜ਼ਿੰਬਾਬਵੇ ਲਗਾਤਾਰ ਵਿਕਟਾਂ ਗੁਆਉਦੀ ਰਹੀ ਅਤੇ ਆਖੀਰ 'ਚ ਸਿਕੰਦਰ ਰਜਾ (ਨਾਬਾਦ 25) ਅਤੇ ਪੀਟਰ ਮੂਰ (24) ਨੇ ਟੀਮ ਨੂੰ 300 ਦੌੜਾਂ ਦੇ ਪਾਰ ਪਹੁੰਚਾਉਣ 'ਚ ਮਦਦ ਕੀਤੀ।