ਸ਼੍ਰੀਲੰਕਾ ਦੇ ਕ੍ਰਿਕਟ ਕੋਚ ਫੋਰਡ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

06/24/2017 4:59:56 PM

ਕੋਲੰਬੋ— ਇਸ ਸਾਲ ਟੀਮ ਦੇ ਬਹੁਤ ਖਰਾਬ ਪ੍ਰਦਰਸ਼ਨ ਦੇ ਚੱਲਦੇ ਸ਼੍ਰੀਲੰਕਾ ਦੇ ਕੋਚ ਗ੍ਰਾਹਮ ਫੋਰਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸ਼੍ਰੀਲੰਕਾ ਟੀਮ ਇੰਗਲੈਂਡ 'ਚ ਆਯੋਜਿਤ ਹੋਏ ਆਈ. ਸੀ. ਸੀ. ਚੈਂਪੀਅਨਸ ਟਰਾਫੀ 'ਚ ਵੀ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਗਰੁੱਪ ਪੜਾਅ 'ਚੋਂ ਹੀ ਬਾਹਰ ਹੋ ਗਈ ਸੀ। ਸ਼੍ਰੀਲੰਕਾ ਦੇ ਕੋਚ ਗ੍ਰਾਹਮ ਫੋਰਡ ਨੇ ਕ੍ਰਿਕਟ ਟੀਮ ਦੇ ਨਾਲ ਆਪਣੇ ਦੂਜੇ ਕਾਰਜਕਾਲ ਨੂੰ 15 ਮਹੀਨੇ ਤੋਂ ਬਾਅਦ ਹੀ ਛੱਡਦੇ ਹੋਏ ਅਹੁਦੇ ਤੋਂ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ। ਦੱਖਣੀ ਅਫਰੀਕਾ ਫੋਰਡ ਨੇ ਸਾਲ 2012 ਤੋਂ 2014 'ਚ ਸ਼੍ਰੀਲੰਕਾ ਲਈ ਕੋਚਿੰਗ ਕੀਤੀ ਸੀ ਅਤੇ ਬੀਤੇ ਸਾਲ ਫਰਵਰੀ 'ਚ ਦੂਜੀ ਵਾਰ ਕੋਚ ਅਹੁਦੇ ਤੋਂ ਟੀਮ ਦੇ ਨਾਲ ਜੁੜੇ ਸੀ। ਉਨ੍ਹਾਂ ਦਾ ਕਾਰਜਕਾਲ 2019 ਵਿਸ਼ਵ ਕੱਪ ਤੱਕ ਲਈ ਸੀ ਪਰ ਉਨ੍ਹਾਂ ਨੇ 15 ਮਹੀਨੇ ਤੋਂ ਬਾਅਦ ਹੀ ਅਹੁਦਾ ਛੱਡ ਦਿੱਤਾ।
56 ਸਾਲਾਂ ਫੋਰਡ ਦੇ ਮਾਰਗਦਰਸ਼ਨ 'ਚ ਸ਼੍ਰੀਲੰਕਾ ਨੇ ਟੀ-20 ਅਤੇ ਟੈਸਟ 'ਚ ਆਸਟਰੇਲੀਆ 'ਤੇ ਯਾਦਗਾਰ ਜਿੱਤ ਦਰਜ ਕੀਤੀ ਸੀ ਪਰ ਇਸ ਸਾਲ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਅਤੇ ਪਹਿਲੀ ਵਾਰ ਉਸ ਨੂੰ ਬੰਗਲਾਦੇਸ਼ ਨਾਲ ਅਤੇ ਦੱਖਣੀ ਅਫਰੀਕਾ ਨਾਲ ਸ਼ੀਰੀਜ਼ 'ਚ ਵਾਈਟਵਾਸ਼ ਝੇਲਣੀ ਪਈ। ਸ਼੍ਰੀਲੰਕਾ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਵੀ ਨਹੀਂ ਪਹੁੰਚ ਸਕੀ ਸੀ। ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਪ੍ਰਧਾਨ ਥਿਲਾਂਗਾ ਸੁਮਾਥਿਪਾਲਾ ਨੇ ਕਿਹਾ ਅਸੀਂ ਫੋਰਡ ਨੂੰ ਉਨ੍ਹਾਂ ਦੇ ਸ਼੍ਰੀਲੰਕਾ ਕ੍ਰਿਕਟ ਲਈ ਯੋਗਦਾਨ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਨੂੰ ਉਨ੍ਹਾਂ  ਦੇ ਜਾਣ ਦਾ ਦੁੱਖ ਹੈ। ਪਰ ਇਹ ਫੈਸਲਾ ਸਰਵਸੰਮਤੀ ਨਾਲ ਲਿਆ ਗਿਆ ਹੈ। ਫੋਰਡ ਨੇ ਆਪਣਾ ਅਸਤੀਫਾ ਸ਼੍ਰੀਲੰਕਾ ਦੇ ਜਿੰਬਾਬੇ ਦੌਰੇ ਤੋਂ ਪਹਿਲਾ ਦਿੱਤਾ ਹੈ ਜਿੱਥੇ ਟੀਮ ਨੂੰ 5 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ।