ਸ਼੍ਰੀਲੰਕਾ ਦੇ ਗੁਣਤਿਲਕਾ ਵਿੰਡੀਜ਼ ਵਨ ਡੇ ਸੀਰੀਜ਼ ''ਚੋਂ ਹੋਏ ਬਾਹਰ

02/19/2020 6:05:33 PM

ਕੋਲੰਬੋ : ਸ਼੍ਰੀਲੰਕਾ ਦੇ ਆਲਰਾਊਂਡਰ ਧਨੁਸ਼ਕਾ ਗੁਣਤਿਲਕਾ ਜ਼ਖਮੀ ਹੋਣ ਕਾਰਨ ਵੈਸਟਇੰਡੀਜ਼ ਖਿਲਾਫ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਸ਼੍ਰੀਲੰਕਾ ਕ੍ਰਿਕਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿੱਠ ਦਰਦ ਤੋਂ ਪਰੇਸ਼ਾਨ ਇਸ 28 ਸਾਲਾ ਖਿਡਾਰੀ ਨੂੰ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ ਹੈ। ਉਸ ਦੀ ਜਗ੍ਹਾ ਸ਼ੇਹਾਨ ਜੈਸੂਰਯਾ ਨੂੰ ਟੀਮ ਵਿਚ ਲਿਆ ਗਿਆ ਹੈ। ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਵਨ ਡੇ ਸ਼ਨੀਵਾਰ ਨੂੰ ਕੋਲੰਬੋ ਵਿਚ ਖੇਡਿਆ ਜਾਵੇਗਾ। ਦੂਜਾ ਮੈਚ 26 ਫਰਵਰੀ ਨੂੰ ਹਂਬਨਟੋਟਾ ਜਦਕਿ ਤੀਜਾ ਅਤੇ ਆਖਰੀ ਮੈਚ 1 ਮਾਰਚ ਨੂੰ ਕੈਂਡੀ ਵਿਚ ਖੇਡਿਆ ਜਾਵੇਗਾ। ਵਨ ਡੇ ਸੀਰੀਜ਼ ਤੋਂ ਬਾਅਦ ਇਨ੍ਹਾਂ ਦੋਵਾਂ ਵਿਚਾਲੇ 2 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ।