ਖਿਡਾਰੀਆਂ ਲਈ ਹੈਲਪਲਾਈਨ ਅਭਿਨਵ ਬਿੰਦਰਾ ਨੇ ਦਿੱਤੀ ਖੇਡ ਮੰਤਰੀ ਨੂੰ ਸਲਾਹ

07/16/2017 12:55:34 AM

ਨਵੀਂ ਦਿੱਲੀ— ਭਾਰਤ ਵਲੋਂ ਉਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਨੂੰ ਚਿੱਠੀ ਲਿਖ ਕੇ ਅਥਲੀਟਾਂ ਦੇ ਵਿਦੇਸ਼ ਦੌਰਿਆਂ ਲਈ ਮਦਦ ਲਈ ਹੈਲਪਲਾਈਨ ਲਈ ਸਲਾਹ ਦਿੱਤੀ ਹੈ। ਅਭਿਨਵ ਬਿੰਦਰਾ ਨੇ ਗੋਇਲ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਜਦੋਂ ਅਥਲੀਟ ਗਲੋਬਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਵਿਦੇਸ਼ ਦੌਰਿਆਂ 'ਤੇ ਜਾਂਦੇ ਹਨ ਜਦੋਂ ਉਨ੍ਹਾਂ ਦੀ ਮਦਦ ਲਈ ਇਕ ਹੈਲਪਲਾਈਨ ਬਣਾਉਣਾ ਚਾਹੀਦਾ ਹੈ। ਭਾਰਤੀ ਨਿਸ਼ਾਨੇਬਾਜ਼ ਨੇ ਇਹ ਕਦਮ ਪੈਰਾ ਤੈਰਾਕ ਕੰਚਨਮਾਲਾ ਪਾਂਡੇ ਜਰਮਨੀ 'ਚ ਪੈਰਾ ਤੈਰਾਕੀ ਚੈਂਪੀਅਨਸਸ਼ਿਪ ਦੌਰਾਨ ਉਨ੍ਹਾਂ ਨੂੰ ਗੰਭੀਰ ਪ੍ਰੇਸ਼ਾਨੀ ਹੋਈ ਸੀ।