Sports Wrap up 21 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

03/21/2019 11:30:17 PM

ਸਪੋਰਟਸ ਡੈੱਕਸ— ਅੱਜ ਪੂਰੇ ਦੇਸ਼ 'ਚ ਹੋਲੀ ਦਾ ਤਿਉਹਾਰ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ 'ਤੇ ਪੂਰਾ ਦੇਸ਼ ਰੰਗਾਂ ਦੇ ਇਸ ਤਿਉਹਾਰ 'ਚ ਡੁੱਬਿਆ ਹੋਇਆ ਹੈ। ਅਜਿਹੇ 'ਚ ਇਸ ਤਿਉਹਾਰ 'ਚ ਕ੍ਰਿਕਟਰਸ ਤੇ ਖੇਡ ਜਗਤ ਦੀਆਂ ਹਸਤੀਆਂ ਨੇ ਵੀ ਹੋਲੀ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਆਈ. ਪੀ. ਐੱਲ. ਦੇ ਪਹਿਲੇ ਮੈਚ ਦੀ ਆਮਦਨੀ ਪੁਲਵਾਮਾ ਦੇ ਸ਼ਹੀਦ ਪਰਿਵਾਰਾਂ ਨੂੰ ਦੇਵੇਗੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਹੋਲੀ ਸੈਲੀਬ੍ਰੇਸ਼ਨ : ਇਨ੍ਹਾਂ ਖਿਡਾਰੀਆਂ ਨੇ ਹੋਲੀ ਮਨਾਉਂਦੇ ਹੋਏ ਲੋਕਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ


ਅੱਜ ਸਾਰੇ ਦੇਸ਼ 'ਚ ਹੋਲੀ ਦਾ ਤਿਊਹਾਰ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ 'ਤੇ ਪੂਰਾ ਦੇਸ਼ ਰੰਗਾਂ ਦੇ ਇਸ ਤਿਊਹਾਰ 'ਚ ਡੁੱਬਿਆ ਹੋਇਆ ਹੈ। ਦਿੱਲੀ ਤੋਂ ਯੂਪੀ ਅਤੇ ਗੁਜਰਾਤ ਤੋਂ ਬੰਗਾਲ ਹਰ ਕੋਈ ਹੋਲੀ ਦੇ ਰੰਗਾਂ 'ਚ ਡੁੱਬਿਆ ਹੈ। ਅਜਿਹੇ 'ਚ ਇਸ ਤਿਊਹਾਰ 'ਚ ਕ੍ਰਿਕਟਰਸ ਅਤੇ ਖੇਡ ਜਗਤ ਦੀਆਂ ਹਸਤੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਸਨ।

IPL ਦੇ ਪਹਿਲੇ ਮੈਚ ਦੀ ਆਮਦਨੀ ਪੁਲਵਾਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵੇਗੀ CSK


ਚੇਨਈ ਸੁਪਰ ਕਿੰਗਜ਼ ਆਪਣੇ ਘਰੇਲੂ ਮੈਦਾਨ 'ਤੇ ਇਸ ਸਾਲ ਆਈ.ਪੀ.ਐੱਲ. 2019 ਦੇ ਪਹਿਲੇ ਮੈਚ 'ਚ ਹੋਣ ਵਾਲੀ ਆਮਦਨੀ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਦੇ ਲਈ ਦੇਵੇਗੀ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਹਾਇਤਾ ਰਾਸ਼ੀ ਦਾ ਚੈੱਕ ਦੇਣਗੇ। ਆਈ.ਪੀ.ਐੱਲ. ਦੇ 12ਵੇਂ ਸੀਜ਼ਨ 'ਚ ਪਹਿਲਾ ਮੁਕਾਬਲਾ ਵਰਤਮਾਨ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਉਣ ਵਾਲੇ ਸ਼ਨੀਵਾਰ ਨੂੰ ਇੱਥੇ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਹੋਵੇਗਾ। 

ਸੁਰੇਸ਼ ਰੈਨਾ ਕੋਲ IPL 2019 'ਚ ਇਹ ਤਿੰਨ ਮਹਾਰਿਕਾਰਡ ਬਣਾਉਣ ਦਾ ਮੌਕਾ


ਚੇਨਈ ਸੁਪਰ ਕਿੰਗਜ ਦੇ ਧਾਕੜ ਖਿਡਾਰੀ ਸੁਰੇਸ਼ ਰੈਨਾ ਨੇ ਆਈ.ਪੀ.ਐੱਲ. 'ਚ ਹਰ ਡਿਪਾਰਟਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਰੈਨਾ ਦੀਆਂ ਨਜ਼ਰਾਂ ਆਈ.ਪੀ.ਐੱਲ 2019 'ਚ 3 ਵੱਡੇ ਰਿਕਾਰਡ 'ਤੇ ਹੋਣਗੀਆਂ। ਆਓ ਜਾਣਦੇ ਹਾਂ ਇਸ ਬਾਰੇ-

IPL ਦੇ ਕੁਝ ਅਜਿਹੇ ਰਿਕਾਰਡ ਜੋ ਦਰਜ ਹਨ ਸਿਰਫ ਕ੍ਰਿਸ ਗੇਲ ਦੇ ਨਾਂ


 ਆਈ.ਪੀ.ਐੱਲ. 2019 ਦਾ ਆਗਾਜ਼ 23 ਮਾਰਚ ਤੋਂ ਹੋਣਾ ਹੈ। ਵਰਤਮਾਨ ਸੀਜ਼ਨ 'ਚ ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣਗੇ। ਕ੍ਰਿਸ ਗੇਲ ਅਜਿਹਾ ਖਿਡਾਰੀ ਹੈ ਜਿਸ ਨੇ ਆਈ.ਪੀ.ਐਲ. ਨੇ ਆਪਣੇ ਸ਼ਾਨਦਾਰ ਖੇਡ ਨਾਲ ਇਸ ਮਹਾਟੂਰਨਾਮੈਂਟ 'ਚ ਆਪਣਾ ਖਾਸ ਸਥਾਨ ਹਾਸਲ ਕੀਤਾ ਹੈ। ਕ੍ਰਿਸ ਗੇਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਆਈ.ਪੀ.ਐੱਲ. 'ਚ ਕਈ ਰਿਕਾਰਡ ਬਣਾਏ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕ੍ਰਿਸ ਗੇਲ ਵੱਲੋਂ ਆਈ.ਪੀ.ਐੱਲ. 'ਚ ਬਣਾਏ ਗਏ ਕੁਝ ਸਾਨਦਾਰ ਰਿਕਾਰਡ ਬਾਰੇ।

ਫੀਫਾ ਨੇ ਚੇਨਈ ਸਿਟੀ ਨੂੰ ਆਈ. ਲੀਗ ਜਿੱਤਣ 'ਤੇ ਦਿੱਤੀ ਵਧਾਈ


ਕੌਮਾਂਤਰੀ ਫੁੱਟਬਾਲ ਮਹਾਸੰਘ ਫੀਫਾ ਦੇ ਪ੍ਰਧਾਨ ਜੀਆਨੀ ਇਨਫੈਨਟਿਨੋ ਨੇ ਚੇਨਈ ਸਿਟੀ ਐੱਫ.ਸੀ. ਨੂੰ ਪਹਿਲੀ ਵਾਰ ਹੀਰੋ ਆਈ ਲੀਗ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਹੈ। ਇਨਫੈਨਟਿਨੋ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੂੰ ਲਿਖੀ ਚਿੱਠੀ 'ਚ ਵਧਾਈ ਦਿੰਦੇ ਹੋਏ ਕਿਹਾ, ''ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਚੇਨਈ ਨੇ 2018-19 ਆਈ ਲੀਗ ਖਿਤਾਬ ਜਿੱਤ ਲਿਆ ਹੈ। ਮੈਂ ਚੇਨਈ ਨੂੰ ਇਸ ਜਿਤ ਲਈ ਵਧਾਈ ਦਿੰਦਾ ਹਾਂ।'' 

ਕਸ਼ਯਪ, ਮਿਥੁਨ ਓਰਲੀਆਂਸ ਮਾਸਟਰਸ ਬੈਡਮਿੰਟਨ ਦੇ ਪ੍ਰੀ ਕੁਆਰਟਰ ਫਾਈਨਲ 'ਚ


ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਅਤੇ ਮਿਥੁਨ ਮੰਜੂਨਾਥ ਨੇ ਬੁੱਧਵਾਰ ਨੂੰ 75,000 ਡਾਲਰ ਇਨਾਮੀ ਰਾਸ਼ੀ ਦੇ ਓਰਲੀਆਂਸ ਮਾਸਟਰਸ ਬੀ.ਡਬਲਿਊ.ਐੱਫ. ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਛੇਵਾਂ ਦਰਜਾ ਪ੍ਰਾਪਤ ਕਸ਼ਯਪ ਨੇ ਇਟਲੀ ਦੇ ਰੋਸਾਰੀਓ ਮਾਡਾਲੋਨਾ ਨੂੰ 21-15, 21-17 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੋਕੀ ਵਾਟਾਨਾਬੇ ਨਾਲ ਹੋਵੇਗਾ। 

ਭਾਰਤ ਨੇ ਸਪੈਸ਼ਲ ਓਲੰਪਿਕ 'ਚ ਲਹਿਰਾਇਆ ਆਪਣਾ ਪਰਚਮ, ਜਿੱਤੇ 368 ਤਮਗੇ


ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ 'ਚ ਹੋਏ ਸਪੈਸ਼ਲ ਓਲੰਪਿਕ ਵਰਲਡ ਗੇਮਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 85 ਸੋਨ, 154 ਚਾਂਦੀ ਅਤੇ 129 ਕਾਂਸੀ ਸਮੇਤ ਕੁੱਲ 368 ਤਮਗੇ ਜਿੱਤ ਲਏ। ਭਾਰਤ ਨੇ ਪਾਵਰਲਿਫਟਿੰਗ 'ਚ ਸਭ ਤੋਂ ਜ਼ਿਆਦਾ 20 ਸੋਨ, 33 ਚਾਂਦੀ ਅਤੇ 43 ਕਾਂਸੀ ਤਮਗੇ ਸਮੇਤ ਕੁੱਲ 96 ਤਮਗੇ ਜਿੱਤੇ ਹਨ। ਰੋਲਰ ਸਕੇਟਿੰਗ 'ਚ ਭਾਰਤ ਨੇ 13 ਸੋਨ, 20 ਚਾਂਦੀ ਅਤੇ 16 ਕਾਂਸੀ ਤਮਗੇ ਸਮੇਤ 49 ਤਮਗੇ ਜਿੱਤੇ। ਸਾਈਕਲਿੰਗ 'ਚ ਭਾਰਤ ਨੇ 11 ਸੋਨ, 14 ਚਾਂਦੀ, 20 ਕਾਂਸੀ ਸਮੇਤ 45 ਤਮਗੇ ਜਿੱਤੇ।

ਜਾਣੋ ਕਿਉਂ ਸਟੀਵ ਸਮਿਥ ਨੇ IPL ਨੂੰ ਆਪਣੇ ਦੇਸ਼ ਦੀ ਲੀਗ BBL ਤੋਂ ਬਿਹਤਰ ਕਿਹਾ


ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀ ਸਭ ਤੋਂ ਵੱਡੀ ਲੀਗ ਹੈ। ਹਰ ਵੱਡਾ ਤੋਂ ਵੱਡਾ ਕ੍ਰਿਕਟਰ ਚਾਹੁੰਦਾ ਹੈ ਕਿ ਘੱਟੋ-ਘੱਟ ਇਕ ਵਾਰ ਉਹ ਇਸ ਟੂਰਨਾਮੈਂਟ 'ਚ ਜ਼ਰੂਰ ਖੇਡੇ। ਜਿੱਥੇ ਇਸ ਲੀਗ 'ਚ ਬੇਸ਼ੁਮਾਰ ਪੈਸਾ ਮਿਲਦਾ ਹੈ ਤਾਂ ਉੱਥੇ ਹੀ ਖਿਡਾਰੀਆਂ ਕੋਲ ਆਪਣੇ ਪ੍ਰਦਰਸ਼ਨ ਨਾਲ ਸਟਾਰ ਬਣਨ ਦਾ ਮੌਕਾ ਹੁੰਦਾ ਹੈ। ਆਈ.ਪੀ.ਐੱਲ. ਸਿਰਫ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਦੇ ਸਾਰੇ ਦੇਸ਼ਾਂ 'ਚ ਲੋਕਪ੍ਰਿਯ ਹੈ। ਆਸਟਰੇਲੀਆ ਦੇ ਸਟੀਵ ਸਮਿਥ ਪਿਛਲੇ ਆਈ.ਪੀ.ਐੱਲ. ਸੀਜ਼ਨ 'ਚ ਬੈਨ ਦੇ ਚਲਦੇ ਨਹੀਂ ਖੇਡ ਸਕੇ ਸਨ ਜਦਕਿ ਇਸ ਵਾਰ ਉਹ ਆਪਣੀ ਟੀਮ ਰਾਜਸਥਾਨ ਰਾਇਲਸ ਨਾਲ ਜੁੜੇ ਹਨ। ਇਸ ਦੌਰਾਨ ਸਮਿਥ ਨੇ ਆਈ.ਪੀ.ਐੱਲ. ਅਤੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੋਹਾਂ ਨੂੰ ਸ਼ਾਨਦਾਰ ਦੱਸਿਆ ਹੈ ਪਰ ਉਹ ਆਈ.ਪੀ.ਐੱਲ. ਨੂੰ ਇਕ ਮਾਮਲੇ 'ਚ ਖਾਸ ਮੰਨਦੇ ਹਨ।

ਵਿਲੀਅਮਸਨ ਬਣੇ ਨਿਊਜ਼ੀਲੈਂਡ ਦੇ 'ਪਲੇਅਰ ਆਫ ਦਿ ਯੀਅਰ'


 ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਨਿਊਜ਼ੀਲੈਂਡ ਕ੍ਰਿਕਟ ਐਵਾਰਡ 'ਚ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਐਲਾਨ ਕੀਤਾ ਗਿਆ ਹੈ। ਵੀਰਵਾਰ ਨੂੰ ਆਯੋਜਿਤ ਨਿਊਜ਼ੀਲੈਂਡ ਕ੍ਰਿਕਟ ਐਵਾਰਡ ਸਮਾਰੋਹ 'ਚ ਵਿਲੀਅਮਸਨ, ਰਾਸ ਟੇਲਰ, ਟ੍ਰੇਂਟ ਬੋਲਟ ਤੇ ਕਾਲਿਨ ਮੁਨਰੋ ਨੇ ਵੱਡੇ ਪੁਰਸਕਾਰ ਜਿੱਤੇ। ਸਮਾਰੋਹ ਦੀ ਸ਼ੁਰੂਆਤ ਪਿਛਲੇ ਹਫਤੇ ਕ੍ਰਾਈਸਟਚਰਚ 'ਚ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਜਲੀ ਦੇਣ ਦੇ ਨਾਲ ਹੋਈ। ਇਸ ਹਮਲੇ 'ਚ 40 ਲੋਕ ਮਾਰੇ ਗਏ ਸਨ। 3 ਫਾਰਮੈੱਟ 'ਚ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੂੰ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਲਈ ਸਰ ਰਿਚਰਡ ਹੇਡਲੀ ਤਮਗਾ ਮਿਲਿਆ। ਉਨ੍ਹਾਂ ਨੇ ਨਾਲ ਹੀ 'ਟੈਸਟ ਪਲੇਅਰ ਆਫ ਦਿ ਯੀਅਰ' ਦਾ ਪੁਰਸਕਾਰ ਵੀ ਮਿਲਿਆ।

ਵਿਸ਼ਵ ਕੱਪ ਦੇ ਟਿਕਟਾਂ ਦੀ ਵਿਕਰੀ ਫਿਰ ਸ਼ੁਰੂ


 ਵਿਸ਼ਵ ਕੱਪ ਦੇ ਟਿਕਟਾਂ ਦੇ ਦੂਸਰੇ ਦੌਰ ਦੀ ਵਿਕਰੀ ਸ਼ੁਰੂ ਹੋ ਗਈ ਹੈ ਤੇ ਸਾਰੀਆਂ ਟੀਮਾਂ ਤੇ ਜਗ੍ਹਾਂ 'ਤੇ ਹੋਣ ਵਾਲੇ ਮੈਚਾਂ ਦੀਆਂ ਟਿਕਟਾਂ ਉਪਲੱਬਧ ਹੋਣਗੀਆਂ। ਟਿਕਟ ਆਧਿਕਾਰਿਕ ਟਿਕਟਿੰਗ ਵੈੱਬਸਾਈਟ 'ਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ ਉਪਲੱਬਧ ਹੈ। ਆਯੋਜਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਟਿਕਟਾਂ ਨੂੰ ਲੈ ਇੰਨਾ ਜੋਸ਼ ਹੈ ਕਿ 8 ਲੱਖ ਟਿਕਟਾਂ ਦੇ ਲਈ 6 ਉਪ ਮਹਾਦੀਪਾਂ ਦੇ 148 ਦੇਸ਼ਾਂ ਤੋਂ 30 ਲੱਖ ਤੋਂ ਜ਼ਿਆਦਾ ਅਰਜ਼ੀਆਂ ਮਿਲ ਚੁੱਕੀਆ ਹਨ। ਮੋਡਾਗਸਕਰ ਤੇ ਮੈਕਸੀਕੋ ਤੋਂ ਵੀ ਟਿਕਟਾਂ ਖਰੀਦੀਆਂ ਗਈਆਂ ਹਨ।

Gurdeep Singh

This news is Content Editor Gurdeep Singh